80 ਫੁੱਟ ਉੱਚੇ ਸਫੈਦੇ ‘ਤੇ ਚਾਇਨਾ ਡੋਰ ਵਿੱਚ ਫਸੇ ਕਾਂ ਦਾ ਰੈਸਕਿਊ ਕੀਤਾ

ਗੁਰਪ੍ਰੀਤ ਸਿੰਘ ਚਾਵਲਾ

ਗੁਰਦਾਸਪੁਰ ,ਅਕਤੂਬਰ 2

ਬਟਾਲਾ ਸ਼ਹਿਰ ਦੀ ਫਾਇਰ ਬ੍ਰਿਗੇਡ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ 80 ਫੁੱਟ ਉੱਚੇ ਸਫੈਦੇ ‘ਤੇ ਚਾਈਨਾ ਡੋਰ ‘ਚ ਜਕੜੇ ਇਕ ਕਾਂ ਨੂੰ ਆਰਮੀ ਦੇ ਜਵਾਨ ਨੇ ਫਾਇਰ ਬ੍ਰਿਗੇਡ ਦੀ ਟੀਮ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਰਾਹੀਂ ਬਚਾਇਆ ਹੈ।

ਖੂਨੀ ਚਾਇਨਾ ਡੋਰ ਪਾਬੰਦੀ ਦੇ ਬਾਵਜੂਦ ਬਾਜ਼ਾਰ ਵਿੱਚ ਆਮ ਮਿਲ ਜਾਂਦੀ ਹੈ। ਮਨੁੱਖਾਂ ਲਈ ਤਾਂ ਇਹ ਘਾਤਕ ਹੈ ਹੀ ਇਸਦੇ ਨਾਲ ਹੀ ਇਹ ਜਾਨਵਰਾਂ ਅਤੇ ਪੰਛੀਆਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਇਸ ਦੇ ਚੰਗੁਲ ਵਿੱਚ ਫਸ ਕੇ ਪੰਛੀ ਤੜਫਦੇ ਤੜਪਦੇ ਆਪਣੀ ਜਾਨ ਗੁਆ ਦਿੰਦੇ ਹਨ। ਪਰ ਅੱਜ ਚਾਈਨਾ ਡੋਰ ਦੀ ਜਕੜ ‘ਚ ਫਸੇ ਇੱਕ ਕਾਂ ਨੂੰ ਜੀਵਨ ਦਾਨ ਮਿਲ ਗਿਆ ਹੈ।

ਕਾਦੀਆ ਚੂੰਗੀ ਤੇ ਸਿਟੀਜਨ ਸੋਸ਼ਲ ਵੈਲਫੇਅਰ ਫੋਰਮ ਬਟਾਲਾ ਦੇ ਮੈਂਬਰਾਂ ਨੇ ਸਫ਼ੈਦੇ ਦੇ ਇੱਕ ਦਰਖਤ ‘ਤੇ ਚਾਈਨਾ ਡੋਰ ਵਿੱਚ ਇੱਕ ਕਾਂ ਨੂੰ ਬੁਰੀ ਤਰ੍ਹਾਂ ਜਕੜੇ ਹੋਏ ਦੇਖਿਆ ਅਤੇ ‌ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕੁਝ ਸਮੇਂ ਬਾਅਦ ਹੀ ਫਾਇਰ ਬ੍ਰਿਗੇਡ ਦੀ ਗੱਡੀ ਉੱਥੇ ਪਹੁੰਚੀ ਅਤੇ ਫੌਜੀ ਜਵਾਨ ਗੁਰਦੀਪ ਸਿੰਘ ਅਤੇ ਫਾਇਰ ਬ੍ਰਿਗੇਡ ਦੇ ਸਾਂਝੇ ਯਤਨਾਂ ਸਦਕਾ 80 ਫੁੱਟ ਉੱਚੇ ਸਫੈਦੇ ਦੇ ਦਰੱਖਤ ਤੋਂ ਚਾਈਨਾ ਡੋਰ ਨਾਲ ਲਟਕੇ ਹੋਏ ਕਾਂ ਨੂੰ ਬਚਾ ਲਿਆ ਗਿਆ। ਫਾਇਰ ਬ੍ਰਗੇਡ, ਫੌਜੀ ਜਵਾਨ ਅਤੇ ਦੁਕਾਨਦਾਰਾਂ ਦੇ ਸਾਂਝੇ ਯਤਨ ਦੀ ਸ਼ਹਿਰ ਬਟਾਲਾ ਵਿੱਚ ਕਾਫੀ ਚਰਚਾ ਅਤੇ ਸ਼ਲਾਘਾ ਹੋ ਰਹੀ ਹੈ।

Leave a Reply

Your email address will not be published. Required fields are marked *

View in English