ਫੈਕਟ ਸਮਾਚਾਰ ਸੇਵਾ
ਮੁੰਬਈ, ਸਤੰਬਰ 21
‘3 ਇਡੀਅਟਸ’ ‘ਚ ‘ਲਾਇਬ੍ਰੇਰੀਅਨ ਦੂਬੇ’ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਅਖਿਲ ਮਿਸ਼ਰਾ ਦੀ ਕੰਮ ਦੌਰਾਨ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਅਖਿਲ ਦੀ ਉਮਰ 58 ਸਾਲ ਸੀ। ਅਦਾਕਾਰ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਹੈ।







