28 ਸਤੰਬਰ ਨੂੰ 1 ਲੱਖ 28 ਹਜ਼ਾਰ ਬੱਚਿਆਂ ਨੂੰ ਸੋਨੇ ਦੀ ਅੰਗੂਠੀ ਪਹਿਨਾਏਗੀ ‘ਵਿਜੈ ਸਰਕਾਰ’

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਸਤੰਬਰ 19

ਆਉਣ ਵਾਲੀ 28 ਸਤੰਬਰ ਨੂੰ ਤਮਿਲਨਾਡੂ ਦੇ ਮੁੱਖ ਮੰਤਰੀ ਥਾਈਮਾਮਨ ਥੰਗਾ ਮੋਥਿਰਮ ਥਿੱਤਮ ਯੋਜਨਾ ਲਾਂਚ ਕਰਨਗੇ। ਇਸ ਯੋਜਨਾ ਤਹਿਤ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ’ਚ ਜਨਮ ਲੈਣ ਵਾਲੇ ਬੱਚਿਆਂ ਨੂੰ ਇੱਕ ਗ੍ਰਾਮ ਸੋਨੇ ਦੀ ਅੰਗੂਠੀ ਦਿੱਤੀ ਜਾਵੇਗੀ। ਸੋਨੇ ਦੀ ਅੰਗੂਠੀ ਵਾਲੀ ਇਹ ਯੋਜਨਾ ਅਸਲ ’ਚ ਸਾਬਕਾ ਮੁੱਖ ਮੰਤਰੀ ਸੀਐਨ ਅੰਨਾਦੁਰਾਈ ਦੀ ਜਯੰਤੀ 15 ਸਤੰਬਰ ਨੂੰ ਸ਼ੁਰੂ ਕੀਤੀ ਜਾਣੀ ਸੀ। ਪਰ ਮੁੱਖ ਮੰਤਰੀ ਵਿਜਯ ਦੀ ਯੂਕੇ ਯਾਤਰਾ ਕਾਰਨ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਰਿਪੋਰਟ ਦੇ ਅਨੁਸਾਰ ਯੋਜਨਾ ਦੇ ਪਹਿਲੇ ਪੜਾਅ ’ਚ ਤਮਿਲਨਾਡੂ ਸਰਕਾਰ 1.28 ਲੱਖ ਸੋਨੇ ਦੀਆਂ ਅੰਗੂਠੀਆਂ ਵੰਡੇਗੀ।

ਥਾਈਮਾਮਨ ਥੰਗਾ ਮੋਥਿਰਮ ਯੋਜਨਾ ਤਹਿਤ 22 ਜੂਨ ਤੋਂ ਸਰਕਾਰੀ ਹਸਪਤਾਲ ’ਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਇੱਕ ਗ੍ਰਾਮ ਸੋਨੇ ਦੀ ਅੰਗੂਠੀ ਦਿੱਤੀ ਜਾਵੇਗੀ। ਇਸ ਪਹਿਲ ਲਈ ਸਰਕਾਰੀ ਹੁਕਮ 23 ਜੂਨ ਨੂੰ ਜਾਰੀ ਕੀਤਾ ਗਿਆ ਸੀ। ਇੱਕ ਪ੍ਰੈੱਸ ਰਿਲੀਜ਼ ਦੇ ਅਨੁਸਾਰ ਤਮਿਲਨਾਡੂ ’ਚ ਹਰ ਸਾਲ 7.8 ਲੱਖ ਬੱਚੇ ਪੈਦਾ ਹੁੰਦੇ ਹਨ। ਇਨ੍ਹਾਂ ਵਿੱਚੋਂ 4.20 ਲੱਖ (53 ਫੀਸਦੀ) ਡਿਲਿਵਰੀ ਸਰਕਾਰੀ ਹਸਪਤਾਲਾਂ ’ਚ ਹੁੰਦੀ ਹੈ। ਯੋਜਨਾ ਦੇ ਪਹਿਲੇ ਪੜਾਅ ਲਈ 1,28,000 ਸੋਨੇ ਦੀਆਂ ਅੰਗੂਠੀਆਂ ਖਰੀਦੀਆਂ ਗਈਆਂ ਹਨ।

ਜਿਹੜੀਆਂ ਮਾਵਾਂ ਤਮਿਲਨਾਡੂ ਦੀਆਂ ਸਥਾਈ ਵਸਨੀਕ ਹਨ ਤੇ ਜਿਨ੍ਹਾਂ ਨੇ ਪ੍ਰੈਗਨੈਂਸੀ ਐਂਡ ਚਾਈਲਡ ਟ੍ਰੈਕਿੰਗ ਸਿਸਟਮ ’ਚ ਰਜਿਸਟ੍ਰੇਸ਼ਨ ਕਰਵਾ ਕੇ RCH ID ਪ੍ਰਾਪਤ ਕਰ ਲਈ ਹੈ, ਉਹ ਇਸ ਲਾਭ ਲਈ ਯੋਗ ਹੋਣਗੀਆਂ। 28 ਸਤੰਬਰ ਤੋਂ ਸਰਕਾਰੀ ਹਸਪਤਾਲਾਂ ’ਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਹਸਪਤਾਲ ਤੋਂ ਡਿਸਚਾਰਜ ਦੇ ਸਮੇਂ ਸੋਨੇ ਦੀ ਅੰਗੂਠੀ ਦਿੱਤੀ ਜਾਵੇਗੀ।

ਸੋਨੇ ਦੀ ਅੰਗੂਠੀ ’ਤੇ ਇੱਕ ਖਾਸ ਸੀਰੀਅਲ ਨੰਬਰ ਹੋਵੇਗਾ ਤੇ ਇਸ ਦੀ ਪੈਕੇਜਿੰਗ ਅਜਿਹੀ ਹੋਵੇਗੀ ਜਿਸਨੂੰ ਆਸਾਨੀ ਨਾਲ ਬਦਲਿਆ ਜਾਂ ਇਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕੇਗੀ। ਇਸ ਸਕੀਮ ਤਹਿਤ 22 ਜੂਨ 2026 ਤੋਂ ਪੈਦਾ ਹੋਣ ਵਾਲੇ ਬੱਚਿਆਂ ਲਈ 107 ਹੱਬ ਸੈਂਟਰਾਂ ’ਤੇ ਹਰ ਰੋਜ਼ 100 ਬੱਚਿਆਂ ਨੂੰ ਸੋਨੇ ਦੀਆਂ ਅੰਗੂਠੀਆਂ ਦਿੱਤੀਆਂ ਜਾਣਗੀਆਂ।

Leave a Reply

Your email address will not be published. Required fields are marked *

View in English