ਹੁਸ਼ਿਆਰਪੁਰ ‘ਚ ਖੇਤਾਂ ‘ਚੋਂ ਬੰਬ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ

ਫੈਕਟ ਸਮਾਚਾਰ ਸੇਵਾ

ਹੁਸ਼ਿਆਰਪੁਰ , ਜੂਨ 7

ਹੁਸ਼ਿਆਰਪੁਰ ‘ਚ ਇਕ ਕਿਸਾਨ ਦੇ ਖੇਤਾਂ ‘ਚੋਂ ਬੰਬ ਮਿਲਿਆ ਹੈ। ਇਹ ਬੰਬ ਪੁਰਾਣਾ ਵੱਡੇ ਆਕਾਰ ਦਾ ਹੈ। ਬੰਬ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਜਾਣਕਾਰੀ ਅਨੁਸਾਰ ਕਿਸਾਨ ਜਦੋਂ ਆਪਣੇ ਖੇਤਾਂ ‘ਚ ਵਾਹੀ ਕਰ ਰਿਹਾ ਸੀ ਤਾਂ ਬੰਬ ਉਸ ਦੇ ਟਰੈਕਟਰ ਦੇ ਹਲਾਂ ਵਿਚ ਫਸ ਗਿਆ। ਜਿਸ ਤੋਂ ਬਾਅਦ ਕਿਸਾਨ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੰਬ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ ਹੈ। ਬੰਬ ਵਾਲੀ ਥਾਂ ਦੇ ਨੇੜੇ ਹੀ ਰੇਲਵੇ ਸਟੇਸ਼ਨ ਹੈ। ਪੁਲਿਸ ਨੇ ਬੰਬ ਰੋਕੂ ਦਸਤੇ ਤੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।

Leave a Reply

Your email address will not be published. Required fields are marked *

View in English