ਹਿਮਾਚਲ ਪ੍ਰਦੇਸ਼ : ਸ਼ਿਵ ਮੰਦਿਰ ‘ਤੇ ਡਿੱਗੀਆਂ ਢਿੱਗਾਂ , ਤਿੰਨ ਲਾਸ਼ਾਂ ਕੱਢੀਆਂ, ਸੋਲਨ ਵਿੱਚ ਢਿੱਗਾਂ ਡਿੱਗਣ ਨਾਲ 7 ਮੌਤਾਂ

ਫੈਕਟ ਸਮਾਚਾਰ ਸੇਵਾ

ਸ਼ਿਮਲਾ , ਅਗਸਤ 14

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹੜਕੰਪ ਮਚ ਗਿਆ ਹੈ। ਸੂਬੇ ਭਰ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੀਂਹ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਸ਼ਿਮਲਾ ਦੇ ਸਮਰਹਿੱਲ ਇਲਾਕੇ ‘ਚ ਢਿੱਗਾਂ ਡਿੱਗਣ ਕਾਰਨ ਸ਼ਿਵ ਮੰਦਰ ਢਹਿ ਗਿਆ ਹੈ। 40 ਤੋਂ ਵੱਧ ਸ਼ਰਧਾਲੂ ਮਲਬੇ ਹੇਠ ਦੱਬ ਗਏ। ਤਿੰਨ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਚਾਅ ਕਾਰਜ ਜਾਰੀ ਹੈ। ਇਸ ਤੋਂ ਪਹਿਲਾਂ ਸੋਲਨ ਵਿੱਚ ਬੱਦਲ ਫਟ ਗਏ ਸਨ। ਇਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ।

ਹਿਮਾਚਲ ਪ੍ਰਦੇਸ਼ ‘ਚ ਸੋਮਵਾਰ ਨੂੰ ਸ਼ਿਮਲਾ ‘ਚ ਦੋ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਅਤੇ ਸੋਲਨ ‘ਚ ਬਾਰਿਸ਼ ਦੇ ਦੌਰਾਨ ਬੱਦਲ ਫਟਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੱਸਿਆ ਕਿ ਸਮਰ ਹਿੱਲ ਖੇਤਰ ਵਿੱਚ ਇੱਕ ਸ਼ਿਵ ਮੰਦਰ ਢਹਿ ਗਿਆ ਅਤੇ ਦੂਜਾ ਫਾਗਲੀ ਖੇਤਰ ਵਿੱਚ ਜਿੱਥੇ ਕਈ ਘਰ ਮਿੱਟੀ ਅਤੇ ਚਿੱਕੜ ਵਿੱਚ ਦੱਬ ਗਏ। ਮਲਬੇ ‘ਚੋਂ 9 ਲਾਸ਼ਾਂ ਕੱਢੀਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸੋਲਨ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਇੱਕ ਹੀ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ।

Leave a Reply

Your email address will not be published. Required fields are marked *

View in English