ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਕਾਯਸ ਪਿੰਡ ਵਿੱਚ ਅੱਜ ਸੋਮਵਾਰ ਸਵੇਰੇ ਬੱਦਲ ਫਟ ਗਿਆ। ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। 9 ਗੱਡੀਆਂ ਪਾਣੀ ‘ਚ ਵਹਿ ਗਈਆਂ।
ਇਸੇ ਦੌਰਾਨ ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉੱਤਰਾਖੰਡ ਅਤੇ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਗੰਗਾ ਨਦੀ ਦੇ ਪਾਣੀ ਦਾ ਪੱਧਰ ਹੁਣ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ।ਐਤਵਾਰ ਨੂੰ ਹਰਿਦੁਆਰ ਵਿੱਚ ਗੰਗਾ ਦੇ ਪਾਣੀ ਦਾ ਪੱਧਰ 293.15 ਮੀਟਰ ਦਰਜ ਕੀਤਾ ਗਿਆ, ਜਦੋਂ ਕਿ ਖਤਰੇ ਦਾ ਨਿਸ਼ਾਨ 294 ਮੀਟਰ ਹੈ। ਨਦੀ ਦੇ ਨਾਲ ਲੱਗਦੇ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਗੰਗਾ ਨਦੀ ਦੇਵਪ੍ਰਯਾਗ ਵਿਖੇ 20 ਮੀਟਰ ਅਤੇ ਰਿਸ਼ੀਕੇਸ਼ ਪਹੁੰਚਣ ਤੱਕ 10 ਸੈਂਟੀਮੀਟਰ ਵੱਧ ਗਈ ਸੀ। ਵਾਰਾਣਸੀ ਅਤੇ ਪ੍ਰਯਾਗਰਾਜ ਵਿੱਚ ਘਾਟ ਡੁੱਬਣ ਲੱਗੇ ਹਨ। ਕੁਝ ਛੋਟੇ ਮੰਦਰ ਪਹਿਲਾਂ ਹੀ ਪਾਣੀ ਨਾਲ ਭਰ ਚੁੱਕੇ ਹਨ।







