ਹਰਿਆਣਾ : U-19 ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਕਪਤਾਨ ਸ਼ੈਫਾਲੀ ਦੇ ਘਰ ਪਹੁੰਚੇ CM ਮਨੋਹਰ ਲਾਲ

ਫੈਕਟ ਸਮਾਚਾਰ ਸੇਵਾ

ਰੋਹਤਕ , ਜਨਵਰੀ 30

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਰੋਹਤਕ ਸਥਿਤ ਸ਼ੈਫਾਲੀ ਵਰਮਾ ਦੇ ਘਰ ਪਹੁੰਚੇ। ਮੁੱਖ ਮੰਤਰੀ ਨੇ ਸ਼ੈਫਾਲੀ ਵਰਮਾ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਹਿਲੀ ਮਹਿਲਾ ਅੰਡਰ-19 ਟੀ-20 ਕ੍ਰਿਕਟ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੀ ਕਪਤਾਨ ਸ਼ੈਫਾਲੀ ਵਰਮਾ ਦੇ ਘਰ ਪਹੁੰਚਣ ‘ਤੇ ਦੇਸ਼ ਨੂੰ ਹਰਿਆਣਾ ਦੀ ਬੇਟੀ ਸ਼ੈਫਾਲੀ ਅਤੇ ਪੂਰੀ ਕ੍ਰਿਕਟ ਟੀਮ ‘ਤੇ ਮਾਣ ਹੈ।

ਹਰਿਆਣਾ ਦੀ ਬੇਟੀ ਸ਼ੈਫਾਲੀ ਵਰਮਾ ਦੀ ਅਗਵਾਈ ‘ਚ ਭਾਰਤੀ ਮਹਿਲਾ ਅੰਡਰ-19 ਕ੍ਰਿਕਟ ਟੀਮ ਨੇ ਵਿਸ਼ਵ ਕੱਪ ਜਿੱਤਿਆ ਹੈ, ਜੋ ਖੁਦ ‘ਚ ਵੱਡੀ ਗੱਲ ਹੈ। ਦੱਸ ਦੇਈਏ ਕਿ ਸ਼ੇਫਾਲੀ ਵਰਮਾ ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ ਹੈ।

Leave a Reply

Your email address will not be published. Required fields are marked *

View in English