ਹਰਿਆਣਾ: 12 ਸਾਲਾ ਦੀਕਸ਼ਾ ਨੇ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਮਗਾ

ਬਹਾਦਰਗੜ੍ਹ ਦਾ ਪਿੰਡ ਮੰਡੌਠੀ ਪਹਿਲਵਾਨਾਂ ਦਾ ਪਿੰਡ ਹੈ। ਪਿੰਡ ਦੇ ਕਈ ਪਹਿਲਵਾਨ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟ ਚੁੱਕੇ ਹਨ। ਪਿੰਡ ਵਿੱਚ ਮਹਿਲਾ ਪਹਿਲਵਾਨ ਵੀ ਹਨ ਪਰ 12 ਸਾਲ ਦੀ ਦੀਕਸ਼ਾ ਪਹਿਲਵਾਨ ਸਭ ਤੋਂ ਖਾਸ ਹੈ। ਦੀਕਸ਼ਾ ਮੰਡੌਠੀ ਦੀ ਪਹਿਲੀ ਮਹਿਲਾ ਪਹਿਲਵਾਨ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕੁਸ਼ਤੀ ਵਿੱਚ ਸੋਨ ਤਗਮਾ ਜਿੱਤਿਆ ਹੈ। ਦੀਕਸ਼ਾ ਨੇ ਹਾਲ ਹੀ ‘ਚ ਜੌਰਡਨ ‘ਚ ਹੋਈ ਅੰਡਰ 15 ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ ਹੈ। ਦੀਕਸ਼ਾ ਨੇ ਜਾਪਾਨ, ਕਜ਼ਾਕਿਸਤਾਨ ਤੇ ਕਿਰਗਿਸਤਾਨ ਦੇ ਪਹਿਲਵਾਨਾਂ ਨੂੰ 10-0 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਦੀਕਸ਼ਾ ਦਾ ਕਹਿਣਾ ਹੈ ਕਿ ਉਹ ਓਲੰਪਿਕ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ।

Leave a Reply

Your email address will not be published. Required fields are marked *

View in English