ਫੈਕਟ ਸਮਾਚਾਰ ਸੇਵਾ
ਸੋਨੀਪਤ, ਜੁਲਾਈ 20
ਕਾਂਗਰਸ ਦੇ ਸੋਨੀਪਤ ਤੋਂ ਵਿਧਾਇਕ ਸੁਰੇਂਦਰ ਪਵਾਰ ਨੂੰ ਈ.ਡੀ. ਦੀ ਟੀਮ ਨੇ ਬੀਤੀ ਦੇਰ ਰਾਤ ਗਿ੍ਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ ਮਾਮਲੇ ਵਿਚ ਸੁਰੇਂਦਰ ਪਵਾਰ ਅਤੇ ਯਮੁਨਾਨਗਰ ਤੋਂ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਟੀਮ ਸੁਰੇਂਦਰ ਪਵਾਰ ਨੂੰ ਅੰਬਾਲਾ ਦਫ਼ਤਰ ਲਈ ਲੈ ਕੇ ਨਿਕਲ ਗਈ ਹੈ।







