ਹਰਿਆਣਾ ‘ਚ 9 ਜੁਲਾਈ ਨੂੰ ਹੋਣਗੀਆਂ ਪੰਚਾਇਤੀ ਉਪ ਚੋਣਾਂ, ਸੂਬਾ ਚੋਣ ਕਮਿਸ਼ਨ ਨੇ ਕੀਤਾ ਐਲਾਨ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਜੂਨ 15

ਹਰਿਆਣਾ ‘ਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਉਪ ਚੋਣਾਂ 9 ਜੁਲਾਈ ਨੂੰ ਹੋਣਗੀਆਂ। ਹਰਿਆਣਾ ਰਾਜ ਚੋਣ ਕਮਿਸ਼ਨ ਨੇ ਕੁੱਲ 1983 ਅਹੁਦਿਆਂ ‘ਤੇ ਹੋਣ ਵਾਲੀਆਂ ਚੋਣਾਂ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਹੈ। ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਨ੍ਹਾਂ ਥਾਵਾਂ ’ਤੇ ਜ਼ਿਮਨੀ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਪੰਚ ਦੀਆਂ 1958, ਸਰਪੰਚ ਦੀਆਂ 18, ਬਲਾਕ ਸਮਿਤੀ ਦੀਆਂ 5 ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਅਸਾਮੀਆਂ ਸ਼ਾਮਲ ਹਨ।

ਇਨ੍ਹਾਂ ਉਪ ਚੋਣਾਂ ਨੂੰ ਲੈ ਕੇ ਸਬੰਧਿਤ ਜ਼ਿਲਿਆਂ ਦੇ ਡੀ ਸੀ 15 ਜੂਨ ਨੂੰ ਸੂਚਨਾ ਪ੍ਰਕਾਸ਼ਿਤ ਕਰਨਗੇ। ਨਾਮਜ਼ਦਗੀਆਂ 21 ਤੋਂ 26 ਜੂਨ ਤੱਕ ਦਾਖ਼ਲ ਕੀਤੀਆਂ ਜਾਣਗੀਆਂ, ਜਦਕਿ 27 ਜੂਨ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ। 28 ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। 9 ਜੁਲਾਈ ਨੂੰ ਹੋਣ ਵਾਲੀ ਚੋਣ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਉਨ੍ਹਾਂ ਅਹੁਦਿਆਂ ਲਈ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ, ਜਿੱਥੇ ਜਾਂ ਤਾਂ ਕੋਈ ਅਰਜ਼ੀ ਨਹੀਂ ਆਈ ਜਾਂ ਫਿਰ ਕਿਸੇ ਦੇ ਅਸਤੀਫ਼ੇ ਤੋਂ ਬਾਅਦ ਅਸਾਮੀਆਂ ਖਾਲੀ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਨਵੰਬਰ 2022 ਵਿੱਚ ਹਰਿਆਣਾ ਵਿੱਚ ਪੰਚਾਇਤੀ ਰਾਜ ਚੋਣਾਂ ਹੋਈਆਂ ਸਨ।

Leave a Reply

Your email address will not be published. Required fields are marked *

View in English