ਫੈਕਟ ਸਮਾਚਾਰ ਸੇਵਾ
ਰੋਹਤਕ , ਮਾਰਚ 23
ਹਰਿਆਣਾ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈਣ ਦੀ ਤਿਆਰੀ ਕੀਤੀ ਹੈ। ਅਜਿਹੇ ਖਦਸ਼ੇ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ 21 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ। 23 ਮਾਰਚ ਨੂੰ ਦੱਖਣ ਪੂਰਬੀ ਹਰਿਆਣਾ ਦੇ 7 ਜ਼ਿਲ੍ਹਿਆਂ ਲਈ ਅਤੇ 24 ਮਾਰਚ ਨੂੰ 21 ਜਿਲਿਆਂ ਲਈ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।







