ਹਰਿਆਣਾ ‘ਚ ਅਧਿਕਾਰੀਆਂ ਦੇ ਵਿਭਾਗਾਂ ‘ਚ ਹੋਇਆ ਫੇਰਬਦਲ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਕਤੂਬਰ 11

ਹਰਿਆਣਾ ਦੇ ਮੁੱਖ ਮੰਤਰੀ ਦਫਤਰ ਤੋਂ ਅਧਿਕਾਰੀਆਂ ਦੇ ਵਿਭਾਗਾਂ ਵਿਚ ਇਕ ਮਹੀਨੇ ਬਾਅਦ ਫੇਰਬਦਲ ਕੀਤਾ ਗਿਆ ਹੈ। ਸੀਐਮ ਦੇ ਪ੍ਰਿੰਸਿਪਲ ਓਐੱਸਡੀ ਨੀਰਜ ਦਫਤੁਆਰ ਦੇ ਅਸਤੀਫੇ ਦੇ ਬਾਅਦ ਹੁਣ ਓਐਸਡੀ ਭੁਪੇਸ਼ਵਰ ਦਿਆਲ ਨੂੰ ਸੀਐਮਓ ਤੋਂ ਬਾਹਰ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਨਾਮ ਸੀਐਮਓ ਦੇ ਅਧਿਕਾਰੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਹੈ।

ਗ੍ਰੀਵੇਂਸਿਜ ਸੀਐਮ ਵਿੰਡੋ ਸੀਐਮ ਦੇ ਐਡਵਾਈਜਰ ਦੇਵੇਂਦਰ ਸਿੰਘ ਨੂੰ ਦਿੱਤਾ ਗਿਆ ਹੈ। ਡੀਐਸ ਢੇਸੀ ਸੀਐਮ ਦੇ ਓਵਰਆਲ ਇੰਚਾਰਜ ਰਹਿਣਗੇ। ਸੀਐਮ ਦੇ ਮੁੱਖ ਸਕੱਤਰ ਵੀ.ਉਮਾਂਸ਼ੰਕਰ ਅਤੇ ਐਡੀਸ਼ਨਲ ਸਕੱਤਰ ਅਮਿਤ ਅਗਰਵਾਲ ਦੇ ਵਿਭਾਗਾਂ ਵਿਚ ਵਾਧਾ ਕੀਤਾ ਗਿਆ ਹੈ। ਉਮਾਂਸ਼ਕਰ ਪਬਲਿਕ ਰਿਲੇਸ਼ਨ ਵੀ ਦੇਖਣਗੇ । ਉਨ੍ਹਾਂ ਕੋਲ 12 ਵਿਭਾਗਾਂ ਦੀ ਜਿੰਮਵਾਰੀ ਆ ਗਈ ਹੈ। ਅਮਿਤ ਅਗਰਵਾਲ ਆਰਟ ਐਂਡ ਕਲਚਰ ਦੇਖਣਗੇ ਅਤੇ ਉਨ੍ਹਾਂ ਕੋਲ 14 ਵਿਭਾਗਾਂ ਦੀ ਜਿੰਮੇਵਾਰੀ ਆ ਗਈ ਹੈ। ਆਈਏਐਸ ਅਧਿਕਾਰੀ ਯੋਗੇਂਦਰ ਚੌਧਰੀ ਦੇ ਕੋਲ ਪਹਿਲਾਂ ਪੰਜ ਵਿਭਾਗ ਸੀ , ਉਨ੍ਹਾਂ ਤੋਂ ਦੋ ਵਿਭਾਗ ਵਾਪਸ ਲਏ ਗਏ ਹਨ।

Leave a Reply

Your email address will not be published. Required fields are marked *

View in English