ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਨਵੰਬਰ 8
ਪੰਜਾਬੀ ਗਾਇਕ ਹਨੀ ਸਿੰਘ ਦਾ ਪਤਨੀ ਸ਼ਾਲਿਨੀ ਤਲਵਾਰ ਨਾਲ ਤਲਾਕ ਹੋ ਗਿਆ ਹੈ। ਦਿੱਲੀ ਦੀ ਅਦਾਲਤ ਨੇ ਇਕ ਸਾਲ ਤੋਂ ਚਲ ਰਹੇ ਕੇਸ ਦਾ ਫੈਸਲਾ ਸੁਣਾਉਂਦਿਆਂ ਦੋਵਾਂ ਦੇ ਤਲਾਕ ਦਾ ਹੁਕਮ ਸੁਣਾਇਆ ਹੈ।
ਪ੍ਰਿੰਸੀਪਲ ਜੱਜ (ਫੈਮਿਲੀ ਕੋਰਟ) ਪਰਮਜੀਤ ਸਿੰਘ ਨੇ ਸਾਕੇਤ ਅਦਾਲਤ ਵਿਚ ਤਲਾਕ ਦਾ ਫੈਸਲਾ ਸੁਣਾਇਆ।
ਦੱਸ ਦੇਈਏ ਕਿ ਦੋਵਾਂ ਦਾ 2011 ਵਿਚ ਵਿਆਹ ਹੋਇਆ ਸੀ। ਹਨੀ ਸਿੰਘ ਨੇ ਪਿਛਲੇ ਸਾਲ ਆਪਣੀ ਪਤਨੀ ਨੂੰ ਇਕ ਕਰੋੜ ਰੁਪਏ ਦਾ ਚੈਕ ਵੀ ਸੌਂਪਿਆ ਸੀ। ਉਸਦੀ ਪਤਨੀ ਨੇ ਹਨੀ ਸਿੰਘ ’ਤੇ ਦੋਸ਼ ਲਾਇਆ ਸੀ ਕਿ ਉਸ ਨਾਲ ਘਰੇਲੂ ਹਿੰਸਾ ਕੀਤੀ ਜਾਂਦੀ ਹੈ ਤੇ ਉਸਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਪੀੜਤ ਕੀਤਾ ਜਾਂਦਾ ਹੈ।







