ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਗਸਤ 22
ਫਿਲਮ ‘ਗਦਰ-2’ ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਅਦਾਕਾਰ ਤੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਇਨ੍ਹੀਂ ਦਿਨੀਂ ਚਰਚਾ ‘ਚ ਹਨ। ਇਸ ਦੌਰਾਨ ਸੰਨੀ ਦਿਓਲ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ, ਉਨ੍ਹਾਂ ਐਲਾਨ ਕੀਤਾ ਹੈ ਕਿ ਹੁਣ ਉਹ ਚੋਣ ਨਹੀਂ ਲੜਨਗੇ।
ਜਾਣਕਾਰੀ ਅਨੁਸਾਰ ਸੰਨੀ ਦਿਓਲ ਵੱਲੋਂ ਕਿਹਾ ਗਿਆ ਹੈ ਕਿ ਰਾਜਨੀਤੀ ਉਨ੍ਹਾਂ ਦੇ ਪਰਿਵਾਰ ਨੂੰ ਰਾਸ ਨਹੀਂ ਆਈ, ਇਸ ਲਈ ਉਹ ਅੱਗਿਓਂ ਕੋਈ ਵੀ ਚੋਣ ਨਹੀਂ ਲੜਨਾ ਚਾਹੁੰਦੇ। ਉਹ ਸਿਰਫ਼ ਫਿਲਮਾਂ ‘ਚ ਕੰਮ ਕਰਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਮੇਰੀ ਚੋਣ ਤਾਂ ਮੇਰੀ ਅਦਾਕਾਰੀ ਹੈ। ਸੰਨੀ ਦਿਓਲ ਦੇ ਐਲਾਨ ਤੋਂ ਬਾਅਦ ਭਾਜਪਾ ਹੁਣ 2024 ਦੀਆਂ ਲੋਕ ਸਭਾ ਚੋਣਾਂ ‘ਚ ਗੁਰਦਾਸਪੁਰ ਤੋਂ ਆਪਣਾ ਨਵਾਂ ਉਮੀਦਵਾਰ ਮੈਦਾਨ ਵਿਚ ਉਤਾਰੇਗੀ।
ਸੰਨੀ ਦਿਓਲ ਨੇ ਕਿਹਾ ਕਿ ਅਦਾਕਾਰ ਬਣਨਾ ਉਨ੍ਹਾਂ ਦੀ ਪਹਿਲੀ ਪਸੰਦ ਹੈ। ਜਿਸ ਸੋਚ ਨਾਲ ਉਹ ਰਾਜਨੀਤੀ ‘ਚ ਆਇਆ ਸੀ, ਉਹ ਸਾਰੇ ਕੰਮ ਉਹ ਅਦਾਕਾਰ ਹੁੰਦਿਆਂ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬਤੌਰ ਅਦਾਕਾਰ ਹੀ ਦੇਸ਼ ਦੀ ਸੇਵਾ ਕਰਾਂਗਾ।







