ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਈ 16
ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣਾ ਆਖਰੀ ਮੈਚ 6 ਜੂਨ ਨੂੰ ਕੁਵੈਤ ਖਿਲਾਫ ਖੇਡੇਣਗੇ। ਛੇਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੁਨੀਲ ਛੇਤਰੀ ਦੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੇ ਫੈਸਲੇ ‘ਤੇ ਟਵੀਟ ਕੀਤਾ ਹੈ। ਬੋਰਡ ਨੇ ਲਿਖਿਆ ਕਿ “ਤੁਹਾਡਾ ਕਰੀਅਰ ਅਸਾਧਾਰਣ ਤੋਂ ਘੱਟ ਨਹੀਂ ਰਿਹਾ ਅਤੇ ਤੁਸੀਂ ਭਾਰਤੀ ਫੁਟਬਾਲ ਅਤੇ ਭਾਰਤੀ ਖੇਡਾਂ ਲਈ ਇੱਕ ਸ਼ਾਨਦਾਰ ਆਈਕਨ ਰਹੇ ਹੋ।”







