ਸੁਤੰਤਰਤਾ ਦਿਵਸ : ਪਰੇਡ ਰਿਹਰਸਲ ਦੇ ਕਾਰਨ ਨੋਇਡਾ ਤੋਂ ਦਿੱਲੀ ਜਾਣ ਵਾਲੇ ਵਾਹਨਾਂ ‘ਤੇ ਪਾਬੰਦੀ, ਟ੍ਰੈਫਿਕ ਐਡਵਾਈਜ਼ਰੀ ਜਾਰੀ

ਫੈਕਟ ਸਮਾਚਾਰ ਸੇਵਾ

ਨੋਇਡਾ , ਅਗਸਤ 11

ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ‘ਤੇ ਹੋਣ ਵਾਲੇ ਝੰਡਾ ਲਹਿਰਾਉਣ ਦੀ ਰਸਮ ਦੀ ਰਿਹਰਸਲ ਦੇ ਮੱਦੇਨਜ਼ਰ ਨੋਇਡਾ ਟ੍ਰੈਫਿਕ ਪੁਲਿਸ ਨੇ ਡਾਇਵਰਸ਼ਨ ਪਲਾਨ ਜਾਰੀ ਕੀਤਾ ਹੈ। ਇਸ ਤਹਿਤ ਸੋਮਵਾਰ ਰਾਤ 10 ਵਜੇ ਤੋਂ ਮੰਗਲਵਾਰ ਨੂੰ ਰਿਹਰਸਲ ਦੀ ਸਮਾਪਤੀ ਤੱਕ ਅਤੇ 14 ਅਗਸਤ ਨੂੰ ਰਾਤ 10 ਵਜੇ ਤੋਂ ਲੈ ਕੇ ਝੰਡਾ ਲਹਿਰਾਉਣ ਦੀ ਸਮਾਪਤੀ ਤੱਕ ਮਾਲ ਗੱਡੀਆਂ (ਭਾਰੀ, ਮੱਧਮ ਅਤੇ ਹਲਕੇ) ਨੋਇਡਾ ਤੋਂ ਦਿੱਲੀ ਨਹੀਂ ਜਾ ਸਕਣਗੀਆਂ।

ਨੋਇਡਾ ਟ੍ਰੈਫਿਕ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਲ ਕਿਲੇ ਜਾਂ ਰਿਹਰਸਲ ਖੇਤਰ ਦੇ ਆਲੇ-ਦੁਆਲੇ ਦੀਆਂ ਸੜਕਾਂ ਵੱਲ ਨਾ ਜਾਣ। ਟ੍ਰੈਫਿਕ ਪੁਲਿਸ ਨੇ ਵਾਹਨ ਚਾਲਕਾਂ ਨੂੰ ਬਦਲਵੇਂ ਰੂਟਾਂ ਦਾ ਸੁਝਾਅ ਦਿੱਤਾ ਹੈ ਅਤੇ ਕਿਹਾ ਹੈ ਕਿ ਚਿੱਲਾ ਬਾਰਡਰ, ਕਾਲਿੰਦੀ ਕੁੰਜ ਅਤੇ ਡੀਐਨਡੀ ‘ਤੇ ਡਾਇਵਰਸ਼ਨ ਲਾਗੂ ਕੀਤਾ ਜਾਵੇਗਾ। ਡਰਾਈਵਰ ਨੋਇਡਾ ਐਕਸਪ੍ਰੈਸਵੇਅ, ਯਮੁਨਾ ਐਕਸਪ੍ਰੈਸਵੇਅ ਅਤੇ ਈਸਟਰਨ ਪੈਰੀਫੇਰਲ ਐਕਸਪ੍ਰੈਸਵੇਅ ਰਾਹੀਂ ਆਪਣੀ ਮੰਜ਼ਿਲ ਵੱਲ ਜਾ ਸਕਣਗੇ।

ਦਿੱਲੀ ਵਿੱਚ ਰਿਹਰਸਲ ਪਰੇਡ ਕਾਰਨ ਦਿੱਲੀ ਵੱਲ ਜਾਣ ਵਾਲੇ ਡਰਾਈਵਰਾਂ ਦਾ ਸਫ਼ਰ 5 ਦਿਨਾਂ ਤੱਕ ਮੁਸ਼ਕਲਾਂ ਨਾਲ ਭਰਿਆ ਰਹਿ ਸਕਦਾ ਹੈ। ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੁਲਿਸ ਦਿੱਲੀ ਤੋਂ ਨੋਇਡਾ ਜਾਣ ਵਾਲੇ ਲੋਕਾਂ ‘ਤੇ ਤਿੱਖੀ ਨਜ਼ਰ ਰੱਖੇਗੀ। ਅਧਿਕਾਰੀਆਂ ਨੇ ਕਿਹਾ ਕਿ 15 ਅਗਸਤ ਨੂੰ ਸੁਰੱਖਿਆ ਨੂੰ ਲੈ ਕੇ ਕੋਈ ਅਣਗਹਿਲੀ ਨਹੀਂ ਵਰਤੀ ਜਾਵੇਗੀ।

Leave a Reply

Your email address will not be published. Required fields are marked *

View in English