ਸਿੱਕਿਮ ਦੇ ਯੂਕਸੋਮ ‘ਚ ਆਇਆ ਭੂਚਾਲ

ਫੈਕਟ ਸਮਾਚਾਰ ਸੇਵਾ

ਗੰਗਟੋਕ , ਫਰਵਰੀ 13

ਅੱਜ ਤੜਕੇ ਸਿੱਕਮ ਦੇ ਯੂਕਸੋਮ ਸ਼ਹਿਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਦੱਸਿਆ ਕਿ ਸਵੇਰੇ 4.15 ਵਜੇ ਦੇ ਕਰੀਬ 4.3 ਤੀਬਰਤਾ ਦਾ ਭੂਚਾਲ ਆਇਆ। ਇਹ 10 ਕਿਲੋਮੀਟਰ ਦੀ ਡੂੰਘਾਈ ‘ਤੇ ਯੂਕਸੋਮ ਦੇ ਉੱਤਰ-ਪੱਛਮ ਵਿੱਚ 70 ਕਿਲੋਮੀਟਰ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਭੂਚਾਲ ‘ਚ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਦੱਸ ਦੇਈਏ ਕਿ ਉੱਤਰ ਪੂਰਬੀ ਰਾਜ ਭੂਚਾਲਾਂ ਲਈ ਸੰਵੇਦਨਸ਼ੀਲ ਖੇਤਰ ਵਿੱਚ ਸਥਿਤ ਹਨ ਅਤੇ ਇੱਥੇ ਅਕਸਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।

ਇਸ ਤੋਂ ਪਹਿਲਾਂ ਐਤਵਾਰ ਦੁਪਹਿਰ ਨੂੰ ਆਸਾਮ ਦੇ ਨਾਗੌਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 4 .0 ਮਾਪੀ ਗਈ ਸੀ। ਹਾਲ ਹੀ ‘ਚ ਸੂਰਤ ‘ਚ 3.8 ਤੀਬਰਤਾ ਦਾ ਭੂਚਾਲ ਆਇਆ ਸੀ।

Leave a Reply

Your email address will not be published. Required fields are marked *

View in English