ਸਿੰਗਾਪੁਰ ‘ਚ ਲਾਲੂ ਯਾਦਵ ਦਾ ਕਿਡਨੀ ਟਰਾਂਸਪਲਾਂਟ ਹੋਇਆ ਸਫਲ, ਬੇਟੀ ਰੋਹਿਣੀ ਨੇ ਕੀਤੀ ਡੋਨੇਟ

ਫੈਕਟ ਸਮਾਚਾਰ ਸੇਵਾ

ਪਟਨਾ , ਦਸੰਬਰ 5

ਸਾਬਕਾ ਰੇਲ ਮੰਤਰੀ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਸਿੰਗਾਪੁਰ ਵਿੱਚ ਗੁਰਦਾ ਟਰਾਂਸਪਲਾਂਟ ਲਈ ਦਾਖਲ ਕਰਵਾਇਆ ਗਿਆ ਸੀ। ਲਾਲੂ ਦਾ ਕਿਡਨੀ ਟਰਾਂਸਪਲਾਂਟ ਆਪ੍ਰੇਸ਼ਨ ਸਫਲ ਰਿਹਾ। ਉਨਾਂ ਦਾ ਆਪਰੇਸ਼ਨ ਕਰੀਬ ਇਕ ਘੰਟੇ ਤੱਕ ਚੱਲਿਆ। ਜਿਸ ਤੋਂ ਬਾਅਦ ਉਨਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

ਮੀਸਾ ਭਾਰਤੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਪਾਪਾ ਦਾ ਆਪਰੇਸ਼ਨ ਸਫਲਤਾਪੂਰਵਕ ਹੋਇਆ ਹੈ। ਪਾਪਾ ਹੁਣ ICU ਵਿੱਚ ਹਨ। ਉਹ ਹੋਸ਼ ‘ਚ ਹਨ ਅਤੇ ਗੱਲ ਕਰਨ ਦੇ ਯੋਗ ਹਨ। ਤੁਹਾਡੀਆਂ ਸ਼ੁਭਕਾਮਨਾਵਾਂ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਤੇਜਸਵੀ ਯਾਦਵ ਨੇ ਵੀ ਟਵੀਟ ਕਰਕੇ ਸਫਲ ਆਪ੍ਰੇਸ਼ਨ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਡੀ ਭੈਣ ਰੋਹਿਣੀ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

View in English