ਸਿਵਲ ਡਿਫੈਂਸ ਹੁਸ਼ਿਆਰਪੁਰ ਨੇ ’ਲਾਈਟ ਐਂਡ ਸਾਊਂਡ ਸ਼ੋਅ’ ਚ ਕਾਇਮ ਕੀਤੀ ਅਨੁਸ਼ਾਸਨ ਅਤੇ ਸੇਵਾ ਭਾਵਨਾ ਦੀ ਮਿਸਾਲ

ਫੈਕਟ ਸਮਾਚਾਰ ਸੇਵਾ

ਹੁਸ਼ਿਆਰਪੁਰ, ਨਵੰਬਰ 10

ਪੰਜਾਬ ਸਰਕਾਰ ਵਲੋਂ ਆਯੋਜਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਕਰਵਾਏ’ਲਾਈਟ ਐਂਡ ਸਾਊਂਂਡ ਪ੍ਰੋਗਰਾਮ’ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਹੁਸ਼ਿਆਰਪੁਰ ਦੀ ਟੀਮ ਨੇ ਅਨੁਸਾਸਨ, ਸਮਰਪਣ ਅਤੇ ਸੇਵਾ ਭਾਵਨਾ ਦਾ ਬਿਹਤਰੀਨ ਉਦਾਹਰਨ ਪੇਸ਼ ਕੀਤੀ।

ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਦੀ ਅਗਵਾਈ ਵਿਚ ਇਸ ਇਤਿਹਾਸਕ ਆਯੋਜਨ ਵਿਚ ਸਿਵਲ ਡਿਫੈਂਸ ਵਲੰਟੀਅਰਾਂ ਨੇ ਬਜ਼ੁਰਗਾਂ, ਬਿਮਾਰ ਵਿਅਕਤੀਆਂ ਅਤੇ ਦਿਵਿਆਂਗਜਨਾਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਉਨ੍ਹਾਂ ਨੇ ਇਨ੍ਹਾਂ ਨੂੰ ਵੀਲ੍ਹਚੇਅਰਾਂ ਰਾਹੀਂ ਪ੍ਰੋਗਰਾਮ ਵਾਲੀ ਜਗ੍ਹਾ ਤੱਕ ਪਹੁੰਚਾਇਆ, ਜਿਸ ਨਾਲ ਪ੍ਰੋਗਰਾਮ ਵਿਚ ਆਏ ਸਾਰੇ ਦਰਸ਼ਕਾਂ ਨੂੰ ਸੁਵਿਧਾ ਅਤੇ ਸਨਮਾਨ ਦਾ ਅਹਿਸਾਸ ਹੋਇਆ। ਇਹ ਕੰਮ ਸੇਵਾ ਅਤੇ ਮਾਨਵਤਾ ਦੀ ਭਾਵਨਾ ਦਾ ਸ਼ਕਤੀਸ਼ਾਲੀ ਪ੍ਰਤੀਕ ਬਣਿਆ। ਪ੍ਰੋਗਰਾਮ ਦੀ ਸੁਰੱਖਿਆ ਅਤੇ ਵਿਵਸਥਾ ਵਿਚ 101 ਵਲੰਟੀਅਰਾਂ ਨੇ ਪ੍ਰਤੀਬੱਧਤਾ ਨਾਲ ਯੋਗਦਾਨ ਦਿੱਤਾ ਅਤੇ ਇਹ ਯਕੀਨੀ ਬਣਾਇਆ ਕਿ ਪੂਰਾ ਸਮਾਗਮ ਸ਼ਾਂਤੀਪੂਰਨ, ਸੁਰੱਖਿਆ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੇ। ਸਾਰੇ ਵਲੰਟੀਅਰਾਂ ਨੇ ਆਪਣੀ ਡਿਊਟੀ ਨੂੰ ਬਹੁਤ ਜ਼ਿੰਮੇਵਾਰੀ ਅਤੇ ਮਿਹਨਤ ਨਾਲ ਨਿਭਾਇਆ।

ਇਸ ਮੋਕੇ ਜਿਥੇ ਡਿਸਟ੍ਰਿਕਟ ਕਮਾਂਡਰ, ਪੰਜਾਬ ਹੋਮ ਗਾਰਡਜ਼-ਕਮ-ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਰਵੇਲ ਸਿੰਘ ਰੰਧਾਵਾ ਅਤੇ ਕੰਪਨੀ ਕਮਾਂਡਰ ਮਨਿੰਦਰ ਸਿੰਘ ਹੀਰਾ ਦਾ ਮਾਰਗ ਦਰਸ਼ਨ ਅਤੇ ਸਹਿਯੋਗ ਬਹੁਤ ਸ਼ਲਾਘਾਯੋਗ ਰਿਹਾ, ਉਥੇ ਡਿਪਟੀ ਚੀਫ ਵਾਰਡਨ ਪ੍ਰਮੋਦ ਸ਼ਰਮਾ ਦੀ ਅਗਵਾਈ ਵਿਚ ਟੀਮ ਨੇ ਸੇਵਾ, ਅਨੁਸ਼ਾਸਨ ਅਤੇ ਸਹਿਯੋਗ ਦੀ ਭਾਵਨਾ ਨੂੰ ਉਜਾਗਰ ਕੀਤਾ। ਪ੍ਰੋਗਰਾਮ ਵਿਚ ਕਮਲ ਕਿਸ਼ੋਰ, ਈਸ਼ਵਰ ਬਾਂਸਲ, ਤਾਰਕ ਸ਼ਰਮਾ, ਅਸ਼ਵਨੀ ਸ਼ਰਮਾ, ਪਵਨ ਸ਼ਰਮਾ, ਤਰਸਵੀ ਸ਼ਰਮਾ, ਕਰਮਜੀਤ ਸਿੰਘ, ਅਮਰਜੀਤ ਸਿੰਘ, ਵਿਕਾਸ ਸ਼ਰਮਾ, ਰਾਕੇਸ਼ ਕੁਮਾਰ, ਸੰਜੀਵ ਕੁਮਾਰ ਸ਼ਰਮਾ, ਅਸ਼ਵਨੀ ਵਰਮਾ, ਦੀਪਾਲੀ ਸ਼ਰਮਾ, ਗੀਤਾ ਰਾਣੀ, ਸੋਹਨ ਕੌਰ, ਅਮਿਤ ਸ਼ਰਮਾ, ਸੌਰਵ ਸ਼ਰਮਾ, ਮੁਨੀਰ ਕੁਮਾਰ, ਸਜਲ ਸ਼ਰਮਾ, ਹਰਸ਼, ਸੁਮਿਤ ਗੁਪਤਾ, ਪ੍ਰਣਵ ਬਾਂਸਲ, ਨਿਖਿਲ ਬਾੱਸਲ, ਰੀਨਾ ਮੇਹਰਾ, ਜਸਵਿੰਦਰ ਕੌਰ, ਕਪਿਲ ਦੇਵ, ਯੋਗੇਸ਼ ਓਹਰੀ, ਬਲਦੀਪ ਕੌਰ, ਭੁਪਿੰਦਰ, ਕਾਰਤਿਕ, ਕੈਂਥ, ਦੀਪਕ ਪਰਾਸ਼ਰ, ਇਸ਼ਤਾ, ਸਾਗਰ, ਸਿਧਾਰਥ ਵਸ਼ਿਸ਼ਠ, ਪੀਯੂਸ਼ ਕੁਮਾਰ ਸਮੇਤ ਹੋਰ ਵਲੰਟੀਅਰਾਂ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ।

ਡਿਪਟੀ ਕਮਿਸ਼ਨਰ ਨੇ ਸਿਵਲ ਡਿਫੈਂਸ ਹੁਸ਼ਿਆਰਪੁਰ ਦੀ ਟੀਮ ਨੂੰ ਉਨ੍ਹਾਂ ਦੇ ਅਨੁਸ਼ਾਸਨ, ਨਿਰਸਵਾਰਥ ਸੇਵਾ ਅਤੇ ਸਮਰਪਣ ਭਾਵਨਾ ਲਈ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *

View in English