ਮੁਲਜ਼ਮ ਦੀ ਪਛਾਣ ਦੀਪਕ ਸ਼੍ਰੀਮੰਤ ਵਜੋਂ ਹੋਈ
ਇਕ ਲੈਪਟਾਪ ਅਤੇ 2 ਮੋਬਾਈਲ ਬਰਾਮਦ
ਚੰਡੀਗੜ੍ਹ : ਬੀਤੇ ਕਈ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦੇਣ ਵਾਲਾ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਰੋਪੜ ਤੋਂ ਹੋਈ ਹੈ । ਉਸ ਕੋਲੋ ਇਕ ਲੈਪਟਾਪ ਅਤੇ 2 ਮੋਬਾਈਲ ਬਰਾਮਦ ਹੋਇਆ ਹੈ।
ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਦੀਪਕ ਸ਼੍ਰੀਮੰਤ ਵਜੋਂ ਹੋਈ ਹੈ। ਇਸੇ ਦੀਪਕ ਨੇ ਚੰਨੀ ਨੂੰ ਫੋਨ ਕਰ ਕੇ ਧਮਕੀ ਦਿੱਤੀ ਸੀ ਅਤੇ ਰੰਗਦਾਰੀ ਵਜੋਂ ਕਰੋੜਾਂ ਰੁਪਏ ਦੀ ਮੰਗ ਵੀ ਕੀਤੀ ਸੀ। ਇਸ ਸਬੰਧੀ ਚਰਨਜੀਤ ਚੰਨੀ ਨੇ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾਈ ਸੀ।







