ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਮੌਤ ਤੇ ਰਾਜ ਵਿੱਚ 26 ਅਤੇ 27 ਅਪ੍ਰੈਲ ਨੂੰ 2 ਦਿਨਾਂ ਦੇ ਸਰਕਾਰੀ ਸ਼ੋਕ ਦਾ ਐਲਾਨ ਕੀਤਾ ਗਿਆ ਹੈ ਪਰ ਦਫਤਰਾਂ ਨੂੰ ਬੰਦ ਰੱਖਣ ਜਾਂ ਛੁੱਟੀ ਬਾਰੇ ਖਬਰ ਲਿਖਣ ਤੱਕ ਕੋੋਈ ਹੁਕਮ ਜਾਰੀ ਨਹੀਂ ਹੋਇਆ ਸੀ ।







