ਸਾਊਦੀ ਅਰਬ: ਰਿਆਧ ਦੇ ਕਿੰਗ ਖਾਲਿਦ ਹਵਾਈ ਅੱਡੇ ‘ਤੇ ਹੂਤੀ ਬਾਗੀਆਂ ਦਾ ਭਿਆਨਕ ਮਿਜ਼ਾਈਲ ਹਮਲਾ; ਹੈਦਰਾਬਾਦ ਦੇ ਨਾਗਰਿਕ ਸਮੇਤ 13 ਦੀ ਮੌਤ, ਭਗਦੜ ਮਚੀ

ਰਿਆਧ/ਨਵੀਂ ਦਿੱਲੀ, 12 ਅਕਤੂਬਰ, 2026: ਯਮਨ ਦੇ ਈਰਾਨ-ਸਮਰਥਿਤ ਹੂਤੀ (Houthi) ਬਾਗੀਆਂ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਂਦਿਆਂ ਇੱਕ ਵਿਨਾਸ਼ਕਾਰੀ ਮਿਜ਼ਾਈਲ ਹਮਲਾ ਕੀਤਾ ਹੈ। ਸਾਊਦੀ ਸਰਕਾਰੀ ਟੈਲੀਵਿਜ਼ਨ ਵੱਲੋਂ ਜਾਰੀ ਕੀਤੀ ਗਈ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟਰਮੀਨਲ ਦੇ ਅੰਦਰ ਮਿਜ਼ਾਈਲ ਡਿੱਗਣ ਨਾਲ ਅੱਗ ਦਾ ਵੱਡਾ ਗੋਲਾ ਉੱਠਿਆ ਅਤੇ ਛੱਤ ਦਾ ਵੱਡਾ ਹਿਡਸਾ ਢਹਿ ਗਿਆ। ਇਸ ਭਿਆਨਕ ਹਮਲੇ ਕਾਰਨ ਹਵਾਈ ਅੱਡੇ ‘ਤੇ ਭਾਰੀ ਭਗਦੜ ਮਚ ਗਈ, ਜਿੱਥੇ ਮੱਕਾ ਅਤੇ ਮਦੀਨਾ ਜਾ ਰਹੇ ਸ਼ਰਧਾਲੂ ਆਪਣੀ ਜਾਨ ਬਚਾਉਣ ਲਈ ਭੱਜਦੇ ਨਜ਼ਰ ਆਏ।

ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਇਸ ਹਮਲੇ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 380 ਤੋਂ ਵੱਧ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚ ਭਾਰਤ ਦੇ ਸ਼ਹਿਰ ਹੈਦਰਾਬਾਦ ਦਾ ਇੱਕ ਨਾਗਰਿਕ ਵੀ ਸ਼ਾਮਲ ਹੈ, ਜੋ ਆਪਣੇ ਪਰਿਵਾਰ ਨਾਲ ਮਦੀਨਾ ਦੀ ਯਾਤਰਾ ‘ਤੇ ਜਾ ਰਿਹਾ ਸੀ। ਹੂਤੀ ਬਾਗੀਆਂ ਦੇ ਫ਼ੌਜੀ ਬੁਲਾਰੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰਿਆਧ ਤੋਂ ਇਲਾਵਾ ਦਮਾਮ ਹਵਾਈ ਅੱਡੇ ਅਤੇ ਸਾਊਦੀ ਅਰਾਮਕੋ ਦੀਆਂ ਤੇਲ ਸਹੂਲਤਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਸਾਊਦੀ ਪ੍ਰਸ਼ਾਸਨ ਨੇ ਰਿਆਧ ਦੇ ਸਾਰੇ ਸਕੂਲਾਂ ਨੂੰ ਐਤਵਾਰ ਤੋਂ ਵੀਰਵਾਰ ਤੱਕ ਆਨਲਾਈਨ ਮੋਡ ਵਿੱਚ ਚਲਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਬ੍ਰਿਟਿਸ਼ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਸਾਊਦੀ ਅਰਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ।

Leave a Reply

Your email address will not be published. Required fields are marked *

View in English