ਫੈਕਟ ਸਮਾਚਾਰ ਸੇਵਾ
ਕਟੜਾ , ਦਸੰਬਰ 12
ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਬੀਤੀ ਦੇਰ ਰਾਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੇ। ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ 2 ਦਸੰਬਰ ਨੂੰ ਮੱਕਾ ਵੀ ਗਏ ਸਨ।
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਮਾਂ ਵੈਸ਼ਨੋ ਦੇਵੀ ਮੰਦਰ ਦਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਖਾਨ ਨੇ ਕਾਲੇ ਰੰਗ ਦੀ ਹੂਡੀ ਪਾਈ ਹੋਈ ਹੈ ਅਤੇ ਉਨ੍ਹਾਂ ਨੇ ਆਪਣਾ ਸਿਰ ਢੱਕਿਆ ਹੋਇਆ ਹੈ। ਉਨਾਂ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਪਰ ਅਦਾਕਾਰ ਨਾਲ ਚੱਲ ਰਹੀ ਸੁਰੱਖਿਆ ਕਾਰਨ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸ਼ਾਹਰੁਖ ਖਾਨ ਹੈ।







