ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਨਵੰਬਰ 26
ਮਸ਼ਹੂਰ ਸ਼ਰਧਾ ਕਤਲ ਕੇਸ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲੀਸ ਦੇ ਸੂਤਰਾਂ ਅਨੁਸਾਰ ਜੰਗਲ ਵਿੱਚੋਂ ਬਰਾਮਦ ਹੋਈਆਂ ਹੱਡੀਆਂ ਸ਼ਰਧਾ ਦੀਆਂ ਹਨ। ਸ਼ਰਧਾ ਦੇ ਪਿਤਾ ਦੇ ਬਲੱਡ ਸੈਂਪਲ ਦਾ ਡੀਐਨਏ ਟਾਈਲਾਂ ‘ਤੇ ਮਿਲੇ ਖੂਨ ਅਤੇ ਹੱਡੀਆਂ ਦੇ ਨਮੂਨਿਆਂ ਨਾਲ ਮੇਲ ਖਾਂਦਾ ਹੈ। ਹੁਣ ਤੱਕ ਸ਼ਰਧਾ ਦਾ ਕਤਲ ਹੋਇਆ ਹੈ ਜਾਂ ਨਹੀਂ, ਇਹ ਖੁਦ ਵਿੱਚ ਇੱਕ ਵੱਡਾ ਸਵਾਲ ਸੀ, ਹਾਲਾਂਕਿ ਹੁਣ ਫੋਰੈਂਸਿਕ ਜਾਂਚ ਵਿੱਚ ਇਸ ਦਾ ਜਵਾਬ ਮਿਲ ਗਿਆ ਹੈ ਕਿ ਸ਼ਰਧਾ ਦਾ ਕਤਲ ਹੋਇਆ ਹੈ। ਫੋਰੈਂਸਿਕ ਟੀਮ ਦੇ ਸੂਤਰਾਂ ਨੇ ਦਿੱਲੀ ਪੁਲਿਸ ਨੂੰ ਜ਼ੁਬਾਨੀ ਜਾਣਕਾਰੀ ਦਿੱਤੀ ਹੈ, ਪੂਰੀ ਰਿਪੋਰਟ ਦੇਣ ਵਿੱਚ ਕੁਝ ਦਿਨ ਲੱਗ ਸਕਦੇ ਹਨ। ਜਾਂਚ ‘ਚ ਸ਼ਰਧਾ ਦੇ ਸਰੀਰ ‘ਤੇ ਆਰੇ ਦੇ ਕੱਟਣ ਦੇ ਨਿਸ਼ਾਨ ਵੀ ਮਿਲੇ ਹਨ। ਇਸ ਦੇ ਨਾਲ ਹੀ ਪੁਲਿਸ ਹੁਣ ਐਫਐਸਐਲ ਦੀ ਅੰਤਿਮ ਰਿਪੋਰਟ ਦੀ ਉਡੀਕ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਪੁਲੀਸ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਦੀ ਮੁੱਢਲੀ ਜਾਂਚ ‘ਚ ਸ਼ਰਧਾ ਦੇ ਕਤਲ ਦੀ ਪੁਸ਼ਟੀ ਹੋ ਗਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਸਾਗਰ ਪ੍ਰੀਤ ਹੁੱਡਾ ਅਨੁਸਾਰ ਸ਼ਰਧਾ ਕਤਲ ਕੇਸ ਵਿੱਚ ਡੀਐਨਏ ਟੈਸਟ ਨਾਲ ਸਬੰਧਤ ਸੀਐਫਐਸਐਲ ਦੀ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ, ਫਿਲਹਾਲ ਰਸਮੀ ਤੌਰ ’ਤੇ ਰਿਪੋਰਟ ਮਿਲਣ ਤੋਂ ਬਾਅਦ ਮਾਮਲੇ ਨਾਲ ਸਬੰਧਤ ਜਾਣਕਾਰੀ ਦਿੱਤੀ ਜਾਵੇਗੀ।







