ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਵੀਰਵਾਰ ਨੂੰ ਪਾਈਪਡ ਨੈਚੁਰਲ ਗੈਸ (ਪੀਐਨਜੀ) ਅਤੇ ਕੰਪਰੈੱਸਡ ਨੈਚੁਰਲ ਗੈਸ (ਸੀਐਨਜੀ) ਦੀਆਂ ਕੀਮਤਾਂ ਤੈਅ ਕਰਨ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗੈਸ ਦੀ ਕੀਮਤ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਭਾਰਤੀ ਟੋਕਰੀ ਨਾਲ ਜੁੜੀ ਹੋਈ ਸੀ।
ਇਸ ਫੈਸਲੇ ਤੋਂ ਬਾਅਦ ਸ਼ਨੀਵਾਰ 8 ਅਪ੍ਰੈਲ ਤੋਂ ਸੀਐਨਜੀ ਅਤੇ ਪੀਐਨਜੀ ਦੋਵਾਂ ਦੀਆਂ ਕੀਮਤਾਂ ਘਟਾਈਆਂ ਜਾ ਸਕਦੀਆਂ ਹਨ। ਇਸ ਕਾਰਨ ਪੀਐਨਜੀ ਦੀ ਕੀਮਤ ਵਿੱਚ ਕਰੀਬ 10 ਫੀਸਦੀ ਅਤੇ ਸੀਐਨਜੀ ਦੀ ਕੀਮਤ ਵਿੱਚ 5 ਤੋਂ 6 ਰੁਪਏ ਪ੍ਰਤੀ ਕਿਲੋ ਦੀ ਕਮੀ ਆਉਣ ਦਾ ਅਨੁਮਾਨ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ‘ਘਰੇਲੂ ਕੁਦਰਤੀ ਗੈਸ ਦੀ ਕੀਮਤ ਹੁਣ ਅੰਤਰਰਾਸ਼ਟਰੀ ਹੱਬ ਗੈਸ ਦੀ ਬਜਾਏ ਦਰਾਮਦ ਕੀਤੇ ਕੱਚੇ ਤੇਲ ਨਾਲ ਜੋੜ ਦਿੱਤੀ ਗਈ ਹੈ। ਗੈਸ ਦੀ ਕੀਮਤ ਹੁਣ ਭਾਰਤੀ ਕਰੂਡ ਬਾਸਕੇਟ ਦੀ ਅੰਤਰਰਾਸ਼ਟਰੀ ਕੀਮਤ ਦਾ 10% ਹੋਵੇਗੀ। ਇਸ ਬਾਰੇ ਹਰ ਮਹੀਨੇ ਫੈਸਲਾ ਕੀਤਾ ਜਾਵੇਗਾ।
ਠਾਕੁਰ ਨੇ ਕਿਹਾ ਕਿ ਨਵਾਂ ਫਾਰਮੂਲਾ ਖਪਤਕਾਰਾਂ ਅਤੇ ਉਤਪਾਦਕਾਂ ਦੋਵਾਂ ਦੇ ਹਿੱਤਾਂ ਵਿਚਕਾਰ ਸੰਤੁਲਨ ਬਣਾਏਗਾ। ਵਰਤਮਾਨ ਵਿੱਚ, ਗੈਸ ਦੀਆਂ ਕੀਮਤਾਂ ਨਵੇਂ ਘਰੇਲੂ ਗੈਸ ਮੁੱਲ ਨਿਰਧਾਰਨ ਦਿਸ਼ਾ-ਨਿਰਦੇਸ਼, 2014 ਦੇ ਅਨੁਸਾਰ ਨਿਰਧਾਰਤ ਕੀਤੀਆਂ ਗਈਆਂ ਹਨ। ਕੀਮਤਾਂ ਵਿੱਚ ਤਬਦੀਲੀ 1 ਅਪ੍ਰੈਲ ਅਤੇ 1 ਅਕਤੂਬਰ ਨੂੰ ਹੁੰਦੀ ਹੈ।







