ਫੈਕਟ ਸਮਾਚਾਰ ਸੇਵਾ
ਗਾਜ਼ੀਪੁਰ , ਮਾਰਚ 11
ਮਰਦਹ ਇਲਾਕੇ ਦੇ ਮਹਾਹਰਧਾਮ ਨੇੜੇ ਬਰਾਤ ਵਾਲੀ ਮਿੰਨੀ ਬੱਸ ਨੂੰ ਹਾਈਟੈਂਸ਼ਨ ਤਾਰਾਂ ਨੂੰ ਛੂਹਣ ਕਾਰਨ ਅੱਗ ਲੱਗ ਗਈ ਅਤੇ ਕੁਝ ਹੀ ਦੇਰ ਵਿੱਚ ਬੱਸ ਅੱਗ ਦਾ ਗੋਲਾ ਬਣ ਗਈ। ਅੱਗ ਇੰਨੀ ਭਿਆਨਕ ਸੀ ਕਿ ਕੋਈ ਵੀ ਅੱਗ ਬੁਝਾਉਣ ਲਈ ਬੱਸ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਸਕਿਆ।
ਮੁਢਲੀ ਜਾਣਕਾਰੀ ਅਨੁਸਾਰ ਅੱਗ ‘ਚ 6 ਲੋਕ ਝੁਲਸ ਗਏ ਹਨ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ। ਇਸ ਹਾਦਸੇ ਵਿੱਚ ਹੋਰ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ।







