ਵਿਧਾਨ ਸਭਾ ਦੇ 16 ਮੈਂਬਰਾਂ ਸਮੇਤ ਵਿਧਾਨ ਸਭਾ ਦਾ ਸਟਾਫ ਤੇ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ

ਫੈਕਟ ਸਮਾਚਾਰ ਸੇਵਾ

ਡੇਰਾ ਬਾਬਾ ਨਾਨਕ , ਨਵੰਬਰ 20

ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਬਣਾਏ ਗਏ ਪੈਸੰਜਰ ਟਰਮੀਨਲ ਰਾਹੀਂ ਅੱਜ ਪੰਜਾਬ ਵਿਧਾਨ ਸਭਾ ਦੇ 12 ਮੈਂਬਰ ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਤੇ ਵਿਧਾਇਕਾਂ ਤੋਂ ਇਲਾਵਾ ਵਿਧਾਨ ਸਭਾ ਦੇ ਸਟਾਫ ਤੇ ਸਮੇਤ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਪਾਕਿਸਤਾਨ ਦੇ ਦਰਸ਼ਨ ਕਰਨ ਲਈ ਰਵਾਨਾ ਹੋਈਆਂ।

ਅੱਜ ਵਿਧਾਨ ਸਭਾ ਦੇ ਸਪੀਕਰ ਅਵਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ, ਬਲਕਾਰ ਸਿੰਘ ਸਿੱਧੂ, ਗੁਰਪ੍ਰੀਤ ਕੌਰ, ਹਰਨੂਪ ਸਿੰਘ, ਸੋਪੀਆ ਕੁਲਰੀਤ ਕੌਰ, ਮਨਿੰਦਰ ਸਿੰਘ, ਅਜੀਤ ਪਾਲ ਸਿੰਘ ਕੋਹਲੀ, ਜੀਵਨ ਜੋਤ ਕੌਰ, ਜਗਦੀਪ ਕੰਬੋਜ, ਦੇਵਰਾਜ ਸ਼ਰਮਾ, ਸੁਖਵਿੰਦਰ ਸਿੰਘ, ਰੂਪ ਸਿੰਘ, ਸਾਹਿਬ ਜੋਤ ਸਿੰਘ, ਚੇਤਨ ਸਿੰਘ, ਸਰਨਜੀਤ ਕੌਰ,ਮਦਨ ਲਾਲ ਵਿਧਾਨ ਸਭਾ ਦੇ ਐਮਐਲਏ ਤੇ ਕੈਬਨਿਟ ਮੰਤਰੀ ਤੇ ਉਹਨਾਂ ਦੇ ਪਰਿਵਾਰਿਕ ਜੀਆਂ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਪੋਲਿਓ ਬੂੰਦਾਂ ਪੀਣ ਉਪਰੰਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਨੂੰ ਰਵਾਨਾ ਹੋਏ।

Leave a Reply

Your email address will not be published. Required fields are marked *

View in English