ਵਿਗਿਆਨੀਆਂ ਨੇ ਬਰਡ ਫਲੂ ਬਾਰੇ ਦਿੱਤੀ ਚੇਤਾਵਨੀ

ਫੈਕਟ ਸਮਾਚਾਰ ਸੇਵਾ

ਨਿਊਯਾਰਕ , ਅਪ੍ਰੈਲ 4

ਕੋਰੋਨਾ ਦੇ ਖ਼ੌਫ ਵਿਚਕਾਰ ਵਿਗਿਆਨੀਆਂ ਨੇ ਇਕ ਹੋਰ ਮਹਾਮਾਰੀ ਦੀ ਚੇਤਾਵਨੀ ਦਿੱਤੀ ਹੈ। ਮਾਹਿਰਾਂ ਨੇ ਬਰਡ ਫਲੂ ਬਾਰੇ ਚੇਤਾਵਨੀ ਦਿੱਤੀ ਹੈ, ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਬਰਡ ਫਲੂ ਕਾਰਨ ਹੋਣ ਵਾਲੀ ਮਹਾਮਾਰੀ ਕੋਰੋਨਾ ਨਾਲੋਂ 100 ਗੁਣਾ ਜ਼ਿਆਦਾ ਖ਼ਤਰਨਾਕ ਹੋਣ ਵਾਲੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਬਰਡ ਫਲੂ ਦੀ ਮਹਾਮਾਰੀ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਬਣੀ ਹੋਈ ਹੈ। ਅਮਰੀਕਾ ਵਿਚ H5N1 ਏਵੀਅਨ ਫਲੂ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕਾ ਦੇ ਹਰ ਸੂਬੇ ‘ਚ ਇਸ ਦਾ ਪ੍ਰਭਾਵ ਜੰਗਲੀ ਪੰਛੀਆਂ ਦੇ ਨਾਲ-ਨਾਲ ਵਪਾਰਕ ਮੁਰਗੀਆਂ ਤੇ ਆਪਣੇ ਘਰਾਂ ਦੇ ਵਿਹੜਿਆਂ ਵਿਚ ਪਾਲਦੇ ਜਾਨਵਰਾਂ ‘ਤੇ ਦਿਖਾਈ ਦੇ ਰਿਹਾ ਹੈ।

ਚਾਰ ਵੱਖ-ਵੱਖ ਯੂਐੱਸ ਰਾਜਾਂ ਵਿੱਚ ਥਣਧਾਰੀ ਜਾਨਵਰਾਂ ਦੇ ਨਾਲ ਕਈ ਪਸ਼ੂਆਂ ਦੇ ਝੁੰਡ ਸੰਕਰਮਿਤ ਪਾਏ ਗਏ। ਜਾਨਵਰਾਂ ਤੋਂ ਇਲਾਵਾ ਟੈਕਸਾਸ ਵਿਚ ਇਕ ਡੇਅਰੀ ਵਰਕਰ ‘ਚ ਵੀ ਇਹ ਵਾਇਰਸ ਪਾਇਆ ਗਿਆ ਹੈ। ਇਸ ਤਰ੍ਹਾਂ ਬਰਡ ਫਲੂ ਦੇ ਮਾਮਲੇ ਵਿਗਿਆਨੀਆਂ ਦੇ ਨਾਲ-ਨਾਲ ਦੁਨੀਆ ਲਈ ਵੀ ਵੱਡੀ ਚਿੰਤਾ ਦਾ ਵਿਸ਼ਾ ਬਣ ਗਏ ਹਨ।

Leave a Reply

Your email address will not be published. Required fields are marked *

View in English