ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਕਤੂਬਰ 23
ਵਾਘ ਬਕਰੀ ਗਰੁੱਪ ਦੀ ਸਥਾਪਨਾ 1892 ਵਿੱਚ ਨਰਦਾਸ ਦੇਸਾਈ ਵਲੋਂ ਕੀਤੀ ਗਈ ਸੀ। ਕੰਪਨੀ ਦੇ ਡਾਇਰੈਕਟਰ ਪਰਾਗ ਦੇਸਾਈ ਜੋ ਆਪਣੇ ਪਰਿਵਾਰ ਦਾ ਕਾਰੋਬਾਰ ਸੰਭਾਲ ਰਹੇ ਸਨ, ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ ਹੈ। ਉਹ ਵਾਘ ਬਕਰੀ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਸੀ। ਉਹ ਸਿਰਫ਼ 49 ਸਾਲ ਦੇ ਸਨ।
ਪਰਾਗ ਦੇਸਾਈ ਨੂੰ ਪਿਛਲੇ ਹਫ਼ਤੇ ਅਹਿਮਦਾਬਾਦ ਰੇਅ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦਰਅਸਲ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਰਿਹਾਇਸ਼ ‘ਤੇ ਇਕ ਹਾਦਸੇ ‘ਚ ਸਿਰ ‘ਤੇ ਗੰਭੀਰ ਸੱਟ ਲੱਗ ਗਈ ਸੀ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਐਤਵਾਰ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ।







