ਫੈਕਟ ਸਮਾਚਾਰ ਸੇਵਾ
ਸ੍ਰੀ ਮੁਕਤਸਰ ਸਾਹਿਬ , ਮਾਰਚ 6
ਲੰਬੀ ਦੇ ਪਿੰਡ ਖੁਡੀਆਂ ‘ਚ ਗੁਰੂ ਘਰ ‘ਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਕ ਵਿਅਕਤੀ ਨੰਗੇ ਸਿਰ ਚੱਪਲਾਂ ਪਾ ਕੇ ਪਾਵਨ ਸਰੂਪ ਕੋਲ ਪਹੁੰਚ ਗਿਆ ਅਤੇ ਉਸ ਨੇ ਗੁਰਦੁਆਰੇ ਅੰਦਰ ਕਾਫੀ ਹੰਗਾਮਾ ਕੀਤਾ। ਇੱਥੋਂ ਤਕ ਕਿ ਉਹ ਡੰਡਾ ਲੈ ਕੇ ਨਾਲ ਗਿਆ ਸੀ ਅਤੇ ਉੱਥੇ ਗ੍ਰੰਥੀ ਸਿੰਘ ਨਾਲ ਕੁੱਟਮਾਰ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ‘ਤੇ ਮੌਜੂਦ ਸੰਗਤ ਨੇ ਉਸ ਨੂੰ ਫੜ ਕੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੂਰੀ ਘਟਨਾ ਸੀਸੀਟੀਵੀ ‘ਚ ਕੈਦ ਹੈ।







