ਲੁਧਿਆਣਾ ਦੇ ਟਿੱਬਾ ਰੋਡ ਨੇੜੇ ਗੁਰਮੇਲ ਪਾਰਕ ਵਿੱਚ ਰਹਿਣ ਵਾਲੇ ਸੱਤ ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਬੁੱਢਾ ਦਰਿਆ ਧਨਾਸ ਵਿੱਚ ਇਸ਼ਨਾਨ ਕਰਨ ਗਏ। ਇੱਥੇ ਪੈਰ ਤਿਲਕਣ ਕਾਰਨ ਦੋ ਨੌਜਵਾਨ ਪਾਣੀ ਵਿੱਚ ਡੁੱਬ ਗਏ। ਬਾਕੀ 5 ਦੋਸਤਾਂ ਨੇ ਡੁੱਬ ਰਹੇ ਦੋਹਾਂ ਦੋਸਤਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ । ਲੋਕਾਂ ਨੇ ਆਪਣੇ ਪੱਧਰ ‘ਤੇ ਡੁੱਬ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੌਜਵਾਨਾਂ ਦੀ ਲੋਕਾਂ ਦੇ ਸਾਹਮਣੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਮੋਹਤਰਾਮ ਅਤੇ ਸਾਹਿਬ ਵਜੋਂ ਹੋਈ ਹੈ।







