ਲੁਧਿਆਣਾ : ਕਾਰ ਪੁਲ਼ ਤੋਂ ਹੇਠਾਂ ਡਿੱਗਣ ਕਾਰਨ 1 ਦੀ ਮੌਤ ਅਤੇ 3 ਜ਼ਖਮੀ

ਫੈਕਟ ਸਮਾਚਾਰ ਸੇਵਾ

ਜਗਰਾਓਂ , ਅਕਤੂਬਰ 9

ਅੱਧੀ ਰਾਤ ਨੂੰ ਲੁਧਿਆਣਾ ਤੋਂ ਆ ਰਹੇ ਦੋਸਤਾਂ ਦੀ ਨਵੀਂ ਕਾਰ ਅਚਾਨਕ ਪੁੱਲ ਤੋਂ ਡਿੱਗਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ ਇਕ ਦੋਸਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਜ਼ਖਮੀ 4 ਹੋ ਗਏ। ਪ੍ਰਾਪਤ ਜਾਣਕਾਰੀਂ ਅਨੁਸਾਰ ਜਗਰਾਉਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ‘ਚ ਰਹਿੰਦੇ 5 ਦੋਸਤ ਆਪਣੇ ਇਕ ਦੋਸਤ ਵੱਲੋਂ ਕੁਝ ਦਿਨ ਪਹਿਲਾਂ ਹੀ ਲਈ ਨਵੀਂ ਆਈ 20 ਕਾਰ ਤੇ ਲੁਧਿਆਣਾ ਤੋਂ ਜਗਰਾਓਂ ਵਾਪਸ ਪਰਤ ਰਹੇ ਸਨ।

ਅੱਧੀ ਰਾਤ 12 ਵਜੇ ਦੇ ਕਰੀਬ ਜਗਰਾਓਂ ਦੇ ਅਲੀਗੜ੍ਹ ਪੁਲ਼ ਨੇੜੇ ਉਨ੍ਹਾਂ ਦੀ ਕਾਰ ਕਿਸੇ ਕਾਰਨ ਹਾਦਸਾਗ੍ਰਸਤ ਹੁੰਦੀ ਹੋਈ ਪੁਲ਼ ਤੋਂ ਹੇਠਾਂ ਡਿੱਗ ਗਈ। ਹਾਦਸੇ ‘ਚ ਕਾਰ ਸਵਾਰ ਅੰਕਿਤ ਲੂਥਰਾ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਬਾਕੀ ਚਾਰ ਜ਼ਖ਼ਮੀਆਂ ਨੂੰ ਜਗਰਾਓਂ ਦੇ ਕਲਿਆਨੀ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਹਸਪਤਾਲ ‘ਚ ਯਤਿਨ ਬਾਂਸਲ, ਰਿੰਕਲ ਅਰੋੜਾ ਤੇ ਪੰਕੂ ਬਾਂਸਲ ਦੀ ਹਾਲਤ ਗੰਭੀਰ ਦੇਖਦਿਆਂ ਤਿੰਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

Leave a Reply

Your email address will not be published. Required fields are marked *

View in English