ਲਾਪਤਾ ਵਿਦਿਆਰਥੀ ਨਹਿਰ ‘ਚੋਂ ਮਿਲੀ ਲਾਸ਼

ਪਿਤਾ ਨੇ ਪ੍ਰਗਟਾਇਆ ਅਗਵਾ ਤੇ ਕਤਲ ਸ਼ੱਕ
ਫਤਿਹਗੜ੍ਹ ਸਾਹਿਬ ਵਿਚ ਸਰਹਿੰਦ ਭਾਖੜਾ ਨਹਿਰ ਤੋਂ 11ਵੀਂ ਦੇ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ। ਬੀਤੇ ਦਿਨੀਂ ਨਿੱਜੀ ਸਕੂਲ ਵਿਚ 11ਵੀਂ ਵਿਚ ਪੜ੍ਹਨ ਵਾਲਾ ਵਿਦਿਆਰਥੀ ਦਸਮੇਸ਼ ਨਗਰ ਸਰਹਿੰਦ ਵਾਸੀ 15 ਸਾਲਾ ਅਰਮਾਨਦੀਪ ਸਿੰਘ ਲਾਪਤਾ ਹੋ ਗਿਆ ਸੀ। ਉਸ ਦੀ ਲਾਸ਼ ਪਿੰਡ ਸਰਾਲਾ ਕਲਾਂ ਜ਼ਿਲ੍ਹਾ ਪਟਿਆਲਾ ਦੇ ਨੇੜੇ ਭਾਖੜਾ ਨਹਿਰ ਕੋਲੋਂ ਮਿਲੀ ਹੈ।

ਥਾਣਾ ਸਰਹਿੰਦ ਦੇ ਸਹਾਇਕ ਬਲਵੀਰ ਸਿੰਘ ਨੇ ਦੱਸਿਆ ਕਿ ਅਰਮਾਨਦੀਪ ਸਿੰਘ ਕੁਝ ਦਿਨਾਂ ਤੋਂ ਲਾਪਤਾ ਸੀ ਤੇ ਪਿਤਾ ਨੇ ਪੁੱਤਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਸਰਹਿੰਦ ਥਾਣੇ ਵਿਚ ਦਰਜ ਕਰਾਈ ਸੀ। ਉਸ ਦਾ ਮੋਟਰਸਾਈਕਲ ਪਿੰਡ ਤਰਖਾਣ ਮਾਜਰਾ ਕੋਲ ਭਾਖੜਾ ਨਹਿਰ ਤੋਂ ਬਰਾਮਦ ਹੋਇਆ ਹੈ। ਅਰਮਾਨਦੀਪ ਸਿੰਘ ਦੇ ਪਿਤਾ ਨਰਿੰਦਰ ਸਿੰਘ ਦੇ ਬਿਆਨ ‘ਤੇ ਥਾਣਾ ਸਰਹਿੰਦ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਰਮਾਨਦੀਪ ਦੇ ਪਿਤਾ ਨਰਿੰਦਰ ਸਿੰਘ ਨੂੰ ਸ਼ੱਕ ਸੀ ਕਿ ਉੁਸ ਦੇ ਬੇਟੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਅਰਮਾਨਦੀਪ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਕਰਵਾ ਕੇ ਲਾਸ਼ ਪਰਿਵਾਰ ਸੌਂਪ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

View in English