ਫੈਕਟ ਸਮਾਚਾਰ ਸੇਵਾ
ਫ਼ਿਰੋਜ਼ਾਬਾਦ , ਜੁਲਾਈ 3
ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਜਦਕਿ ਸੱਤ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਸੈਫਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਲਖਨਊ-ਆਗਰਾ ਐਕਸਪ੍ਰੈੱਸ ਵੇਅ ‘ਤੇ ਸ਼ਿਕੋਹਾਬਾਦ ਦੇ ਨਗਲਾ ਖੰਗਰ ਇਲਾਕੇ ‘ਤੇ 68 ਮਾਈਲ ਸਟੋਨ ‘ਤੇ ਇਕ ਬੋਲੈਰੋ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ।
ਸਬ-ਇੰਸਪੈਕਟਰ ਜੈਸ਼ੰਕਰ ਪਾਂਡੇ ਤੋਂ ਇਲਾਵਾ ਕਾਂਸਟੇਬਲ ਸੁਰਜੀਤ, ਸੁਭਮ ਅਤੇ ਮਹਿਲਾ ਕਾਂਸਟੇਬਲ ਮੰਜੂ ਲਤਾ, ਪ੍ਰੇਮੀ ਨਰਿੰਦਰ ਅਤੇ ਡਰਾਈਵਰ ਸੰਤਰਾਮ ਜ਼ਖਮੀ ਹੋ ਗਏ। ਇਹ ਸਾਰੇ ਕਬਰਈ ਮਹੋਬਾ ਦੇ ਰਹਿਣ ਵਾਲੇ ਹਨ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ। ਸਾਰੇ ਜ਼ਖਮੀਆਂ ਨੂੰ ਸੈਫਈ ਹਸਪਤਾਲ ਭੇਜਿਆ ਗਿਆ ਹੈ।







