ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ ,ਦਸੰਬਰ 21
ਉੱਤਰੀ ਅਤੇ ਪੂਰਬੀ ਭਾਰਤ ਦੇ ਜ਼ਿਆਦਾਤਰ ਰਾਜ ਧੁੰਦ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ। ਸੰਘਣੀ ਧੁੰਦ ਕਾਰਨ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸਭ ਤੋਂ ਮਾੜਾ ਅਸਰ ਰੇਲਵੇ ‘ਤੇ ਪਿਆ ਹੈ। ਭਾਰਤੀ ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ 250 ਤੋਂ ਵੱਧ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਨਲਾਈਨ ਚੈੱਕ ਕਰੋ ਰੇਲਗੱਡੀ ਦੀ ਸਥਿਤੀ
ਜੇਕਰ ਤੁਸੀਂ ਅੱਜ ਰੇਲਗੱਡੀ ਰਾਹੀਂ ਸਫ਼ਰ ਕਰਨਾ ਹੈ, ਤਾਂ ਤੁਹਾਨੂੰ ਘਰ ਤੋਂ ਸਟੇਸ਼ਨ ‘ਤੇ ਜਾਣ ਤੋਂ ਪਹਿਲਾਂ ਆਪਣੀ ਟ੍ਰੇਨ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਯਾਤਰੀ ਆਨਲਾਈਨ ਟ੍ਰੇਨ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ। ਭਾਰਤੀ ਰੇਲਵੇ ਅਤੇ IRCTC ਦੀ ਵੈੱਬਸਾਈਟ ਅਤੇ NTES ਐਪ ‘ਤੇ ਰੱਦ ਕੀਤੀਆਂ, ਮੁੜ-ਨਿਰਧਾਰਤ ਅਤੇ ਡਾਇਵਰਟ ਕੀਤੀਆਂ ਟ੍ਰੇਨਾਂ ਬਾਰੇ ਜਾਣਕਾਰੀ ਉਪਲਬਧ ਹੈ।







