ਫੈਕਟ ਸਮਾਚਾਰ ਸੇਵਾ
ਫਤਿਹਗੜ੍ਹ ਸਾਹਿਬ, ਜਨਵਰੀ 11
ਕਾਂਗਰਸ ਦੇ ਆਗੂ ਰਾਹੁਲ ਗਾਂਧੀ ਅੱਜ ਲਾਲ ਰੰਗ ਦੀ ਦਸਤਾਰ ਸਜਾ ਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਚ ਨਤਮਸਤਕ ਹੋਏ। ਅੱਜ ਤੋਂ ਭਾਰਤ ਜੋੜੋ ਯਾਤਰਾ ਦੀ ਪੰਜਾਬ ਵਿਚ ਰਸਮੀ ਸ਼ੁਰੂਆਤ ਹੋਈ ਹੈ ਅਤੇ ਇਹ ਯਾਤਰਾ 10 ਦਿਨ ਤੱਕ ਪੰਜਾਬ ਵਿਚ ਰਹੇਗੀ। ਉਹਨਾਂ ਸਰਹਿੰਦ ਵਿਚ ਰੋਜ਼ਾ ਸ਼ਰੀਫ ਵਿਖੇ ਵੀ ਮੱਥਾ ਟੇਕਿਆ। ਪੰਜਾਬ ਦੇ ਵੱਖ-ਵੱਖ ਭਾਗਾਂ ਤੋਂ ਹੁੰਦੀ ਹੋਈ ਇਹ ਯਾਤਰਾ 10 ਜਨਵਰੀ ਨੂੰ ਜੰਮੂ ਕਸ਼ਮੀਰ ਵਿਚ ਪ੍ਰਵੇਸ਼ ਕਰੇਗੀ।







