ਰਾਜਸਥਾਨ ‘ਚ ਇਕੋ ਪਰਿਵਾਰ ਦੇ 6 ਜੀਆਂ ਦੀਆਂ ਘਰ ‘ਚ ਲਟਕਦੀਆਂ ਮਿਲੀਆਂ ਲਾਸ਼ਾਂ

ਫੈਕਟ ਸਮਾਚਾਰ ਸੇਵਾ

ਉਦੈਪੁਰ , ਨਵੰਬਰ 21

ਰਾਜਸਥਾਨ ਦੇ ਉਦੈਪੁਰ ਵਿੱਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੋਂ ਦੇ ਇਕ ਪਿੰਡ ਵਿਚ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ। ਇਸ ਖਬਰ ਤੋਂ ਬਾਅਦ ਪੂਰੇ ਪਿੰਡ ‘ਚ ਹੜਕੰਪ ਮੱਚ ਗਿਆ। ਪਤੀ-ਪਤਨੀ ਅਤੇ ਉਨ੍ਹਾਂ ਦੇ ਚਾਰ ਪੁੱਤਰ ਆਪਣੇ ਹੀ ਘਰ ‘ਚ ਲਟਕਦੇ ਮਿਲੇ। ਮੌਕੇ ‘ਤੇ ਪਹੁੰਚੀ ਪੁਲਿਸ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਘਟਨਾ ਉਦੈਪੁਰ ਦੇ ਗੋਗੁੰਡਾ ਥਾਣਾ ਖੇਤਰ ਦੀ ਹੈ।

ਜਾਣਕਾਰੀ ਮੁਤਾਬਕ ਝੜੋਲੀ ਪੰਚਾਇਤ ਦੇ ਗੋਲ ਨੇਦੀ ਪਿੰਡ ‘ਚ ਅੱਜ ਪ੍ਰਕਾਸ਼ ਪ੍ਰਜਾਪਤ (30) ਉਸ ਦੀ ਪਤਨੀ ਦੁਰਗਾ ਬਾਈ (27) ਤੇ ਚਾਰ ਮਾਸੂਮ ਬੇਟੇ ਆਪਣੇ ਅੱਧੇ ਪੱਕੇ ਤੇ ਅੱਧੇ ਕੱਚੇ ਘਰ ‘ਚ ਲਟਕਦੇ ਮਿਲੇ। ਇਨ੍ਹਾਂ ਚਾਰ ਪੁੱਤਰਾਂ ਵਿੱਚੋਂ ਵੱਡਾ ਪੁੱਤਰ 8 ਸਾਲ ਦਾ, ਦੂਜਾ ਪੁੱਤਰ 5 ਸਾਲ ਦਾ, ਤੀਜਾ ਪੁੱਤਰ 3 ਸਾਲ ਅਤੇ ਸਭ ਤੋਂ ਛੋਟਾ ਪੁੱਤਰ 2 ਸਾਲ ਦਾ ਹੈ। ਘਟਨਾ ਦਾ ਸਭ ਤੋਂ ਪਹਿਲਾਂ ਮ੍ਰਿਤਕ ਦੇ ਭਰਾ ਨੂੰ ਪਤਾ ਲੱਗਾ ਅਤੇ ਉਸ ਨੇ ਹੀ ਪੁਲੀਸ ਅਤੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਨੇ ਆਪਣੀ ਪਤਨੀ ਅਤੇ 4 ਪੁੱਤਰਾਂ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਸਵੇਰੇ ਜਦੋਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪਤਾ ਲੱਗਾ ਤਾਂ ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਝਡੋਲੀ ਪੰਚਾਇਤ ਦੇ ਸਰਪੰਚ ਪਦਮਾਰਾਮ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਪੰਚਾਇਤ ਹੈੱਡਕੁਆਰਟਰ ਆਏ ਤਾਂ ਕੁਝ ਲੋਕਾਂ ਨੇ ਦੱਸਿਆ ਕਿ ਪਿੰਡ ਨੇਦੀ ਵਿੱਚ ਇੱਕੋ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ।

Leave a Reply

Your email address will not be published. Required fields are marked *

View in English