ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਦਸੰਬਰ 7
ਆਗਰਾ ਅਤੇ ਲਖਨਊ ਆਉਣ ਜਾਣ ਲਈ ਦਿੱਲੀ ਐਨਸੀਆਰ ਦੇ ਲੋਕ ਯਮੁਨਾ ਐਕਸਪ੍ਰੈਸ ਵੇਅ ਦੀ ਵਰਤੋਂ ਕਰਦੇ ਹਨ। ਪਰ ਹੁਣ ਅਥਾਰਟੀ ਵੱਲੋਂ ਇਸ ਐਕਸਪ੍ਰੈਸ ਵੇਅ ‘ਤੇ ਸਪੀਡ ਲਿਮਟ ਘਟਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਵਾਹਨਾਂ ਨੂੰ ਕਿਸ ਰਫ਼ਤਾਰ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ , ਆਓ ਜਾਣਦੇ ਹਾਂ।
ਯਮੁਨਾ ਐਕਸਪ੍ਰੈਸ ਵੇਅ ‘ਤੇ ਹੁਣ ਯਮੁਨਾ ਅਥਾਰਟੀ ਨੇ ਸਪੀਡ ਲਿਮਟ ਘਟਾ ਦਿੱਤੀ ਹੈ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਸਪੀਡ ਲਿਮਟ ਨੂੰ ਘਟਾ ਕੇ 60 ਅਤੇ 75 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਯਮੁਨਾ ਐਕਸਪ੍ਰੈਸਵੇਅ ‘ਤੇ ਹਲਕੇ ਵਾਹਨਾਂ ਨੂੰ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਭਾਰੀ ਵਾਹਨਾਂ ਦੀ ਸਪੀਡ ਸੀਮਾ 60 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ।







