ਮੱਧ ਪ੍ਰਦੇਸ਼ ‘ਚ ਵਿਆਹ ਨਾ ਹੋਣ ‘ਤੇ ਰਿਕਸ਼ੇ ਵਾਲੇ ਨੇ ਅਪਣਾਇਆ ਅਨੋਖਾ ਤਰੀਕਾ, ਤੁਸੀਂ ਵੀ ਹੋ ਜਾਓਗੇ ਹੈਰਾਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਫਰਵਰੀ 22

ਭਾਰਤ ਵਿੱਚ ਵਿਆਹ ਦਾ ਖਾਸ ਮਹੱਤਵ ਹੈ। ਹਰ ਕੁੜੀ-ਮੁੰਡਾ ਵਿਆਹ ਕਰਵਾਉਣਾ ਚਾਹੁੰਦਾ ਹੈ। ਦੋਵਾਂ ਦੇ ਵਿਆਹ ਲਈ ਇੱਕ ਉਮਰ ਵੀ ਤੈਅ ਕੀਤੀ ਗਈ ਹੈ। ਜੇਕਰ ਕਿਸੇ ਦਾ ਵਿਆਹ ਨਹੀਂ ਹੁੰਦਾ ਤਾਂ ਆਂਢ-ਗੁਆਂਢ ਦੇ ਨਾਲ-ਨਾਲ ਰਿਸ਼ਤੇਦਾਰ ਤਾਅਨੇ ਮਾਰਨ ਲੱਗ ਪੈਂਦੇ ਹਨ। ਅਜਿਹਾ ਹੀ ਕੁਝ ਮੱਧ ਪ੍ਰਦੇਸ਼ ਦੇ ਦਮੋਹ ‘ਚ ਰਹਿਣ ਵਾਲੇ ਤੀਹ ਸਾਲ ਦੇ ਨੌਜਵਾਨ ਨਾਲ ਹੋਇਆ।

ਇਸ 30 ਸਾਲਾ ਵਿਅਕਤੀ ਦਾ ਨਾਂ ਦੀਪੇਂਦਰ ਰਾਠੌਰ ਹੈ, ਜਿਸ ਦਾ ਵਿਆਹ ਨਹੀਂ ਹੋਇਆ ਹੈ। ਦੀਪੇਂਦਰ ਰਾਠੌਰ ਇੱਕ ਈ-ਰਿਕਸ਼ਾ ਚਲਾਉਂਦਾ ਹੈ। ਜਦੋਂ ਉਸ ਦਾ ਵਿਆਹ ਨਹੀਂ ਹੋਇਆ ਤਾਂ ਉਸ ਨੇ ਅਨੋਖਾ ਤਰੀਕਾ ਅਪਣਾਇਆ। ਦੀਪੇਂਦਰ ਨੇ ਆਪਣੇ ਈ-ਰਿਕਸ਼ਾ ‘ਚ ਇਕ ਵੱਡਾ ਹੋਰਡਿੰਗ ਲਗਾਇਆ ਹੈ, ਜਿਸ ‘ਚ ਉਸ ਨੇ ਆਪਣੀ ਪੂਰੀ ਜਾਣਕਾਰੀ ਦਿੱਤੀ ਹੈ। ਇਸ ਹੋਰਡਿੰਗ ਵਿੱਚ ਉਸ ਨੇ ਸਿੱਖਿਆ, ਕੱਦ, ਬਲੱਡ ਗਰੁੱਪ ਆਦਿ ਲਿਖਿਆ ਹੈ। ਉਹ ਈ-ਰਿਕਸ਼ਾ ਵਿਚ ਸ਼ਹਿਰ ਵਿਚ ਘੁੰਮ ਰਿਹਾ ਹੈ।

ਉਹ ਜਿੱਥੇ ਵੀ ਈ-ਰਿਕਸ਼ਾ ਲੈ ਕੇ ਜਾਂਦਾ ਹੈ, ਲੋਕ ਹੋਰਡਿੰਗਾਂ ‘ਤੇ ਲਿਖਿਆ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ। ਇਸ ਸਮੇਂ ਉਹ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣ ਗਏ। ਉਸ ਦਾ ਕਹਿਣਾ ਹੈ ਕਿ ਉਸ ਦੀ ਉਮਰ 30 ਸਾਲ ਹੈ, ਪਰ ਕੋਈ ਰਿਸ਼ਤਾ ਨਹੀਂ ਆ ਰਿਹਾ। ਉਹ ਵਿਆਹ ਕਰਵਾਉਣਾ ਚਾਹੁੰਦਾ ਹੈ। ਇਸ ਲਈ ਉਹ ਅਜਿਹਾ ਕਰਨ ਲਈ ਮਜਬੂਰ ਹੈ। ਹੋਰਡਿੰਗ ਵਿੱਚ ਇੱਕ ਖਾਸ ਗੱਲ ਲਿਖੀ ਹੈ। ਉਨ੍ਹਾਂ ਲਿਖਿਆ ਹੈ ਕਿ ਵਿਆਹ ਕਰਵਾਉਣ ‘ਚ ਜਾਤ-ਪਾਤ ਅਤੇ ਧਰਮ ਦੀ ਕੋਈ ਪਾਬੰਦੀ ਨਹੀਂ ਹੈ। ਕਿਸੇ ਵੀ ਜਾਤ ਅਤੇ ਧਰਮ ਦੀ ਲੜਕੀ ਜਾਂ ਉਸ ਦੇ ਪਰਿਵਾਰਕ ਮੈਂਬਰ ਉਸ ਕੋਲ ਵਿਆਹ ਦਾ ਪ੍ਰਸਤਾਵ ਲੈ ਕੇ ਆ ਸਕਦੇ ਹਨ।

ਜਾਣਕਾਰੀ ਮੁਤਾਬਕ ਦੀਪੇਂਦਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਈ ਵਾਰ ਉਨ੍ਹਾਂ ਦੇ ਵਿਆਹ ਦੀ ਗੱਲ ਕੀਤੀ ਸੀ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਉਸ ਦਾ ਰਿਸ਼ਤਾ ਟੁੱਟ ਜਾਂਦਾ ਸੀ। ਲੋਕ ਉਸ ਨੂੰ ਵਿਆਹ ਨਾ ਕਰਵਾਉਣ ਦਾ ਤਾਅਨਾ ਮਾਰਨ ਲੱਗੇ। ਇਸ ਕਾਰਨ ਉਸ ਨੇ ਇਹ ਅਨੋਖਾ ਰਸਤਾ ਅਪਣਾਇਆ ਅਤੇ ਵਿਆਹ ਲਈ ਆਪਣਾ ਬਾਇਓਡਾਟਾ ਆਪਣੇ ਰਿਕਸ਼ੇ ਦੇ ਪਿੱਛੇ ਲਗਾਇਆ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਦੀਪੇਂਦਰ ਨੂੰ ਕਈ ਰਿਸ਼ਤੇ ਆ ਰਹੇ ਹਨ।

Leave a Reply

Your email address will not be published. Required fields are marked *

View in English