ਮੋਰੇਨਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 5 ਮਜ਼ਦੂਰਾਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਮੋਰੇਨਾ , ਅਗਸਤ 30

ਮੋਰੇਨਾ ਜ਼ਿਲ੍ਹੇ ਵਿੱਚ ਇੱਕ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਸਾਕਸ਼ੀ ਫੂਡ ਪ੍ਰੋਡਕਟਸ ਨਾਂ ਦੀ ਫੈਕਟਰੀ ‘ਚ ਵਾਪਰਿਆ। ਹਾਦਸੇ ਦੇ ਸਮੇਂ ਫੈਕਟਰੀ ‘ਚ ਕਈ ਮਜ਼ਦੂਰ ਕੰਮ ਕਰ ਰਹੇ ਸਨ, ਜਿਨ੍ਹਾਂ ‘ਚੋਂ 5 ਮਜ਼ਦੂਰਾਂ ਦੀ ਜ਼ਹਿਰੀਲੀ ਗੈਸ ਦੇ ਸੰਪਰਕ ‘ਚ ਆਉਣ ਕਾਰਨ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੀਐਮ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੈਕਟਰੀ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਇਹ ਫੈਕਟਰੀ ਮੋਰੇਨਾ ਜ਼ਿਲ੍ਹੇ ਦੇ ਜਰੇਰੂਆ ਇਲਾਕੇ ਵਿੱਚ ਸਥਿਤ ਹੈ।

ਦੱਸਿਆ ਜਾ ਰਿਹਾ ਹੈ ਕਿ ਸਾਕਸ਼ੀ ਫੂਡ ਫੈਕਟਰੀ ਵਿੱਚ ਨੌਂ ਫੁੱਟ ਡੂੰਘੇ ਟੈਂਕ ਦੀ ਸਫਾਈ ਕਰਨ ਲਈ ਦੋ ਮਜ਼ਦੂਰ ਉਤਰੇ ਸਨ। ਟੈਂਕੀ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਦੋਵੇਂ ਮਜ਼ਦੂਰਾਂ ਨੂੰ ਬਚਾਉਣ ਲਈ ਤਿੰਨ ਹੋਰ ਮਜ਼ਦੂਰ ਇੱਕ ਤੋਂ ਬਾਅਦ ਇੱਕ ਉਸੇ ਟੈਂਕੀ ਵਿੱਚ ਵੜ ਗਏ। ਜਿਸ ਕਾਰਨ ਟੈਂਕੀ ਦੇ ਅੰਦਰ ਹੀ ਪੰਜੇ ਮਜ਼ਦੂਰਾਂ ਦੀ ਮੌਤ ਹੋ ਗਈ। ਮਰਨ ਵਾਲੇ ਪੰਜ ਮਜ਼ਦੂਰਾਂ ਵਿੱਚੋਂ ਤਿੰਨ ਸਕੇ ਭਰਾ ਸਨ। ਦੱਸਿਆ ਜਾ ਰਿਹਾ ਹੈ ਕਿ ਸਾਕਸ਼ੀ ਫੂਡ ਫੈਕਟਰੀ ‘ਚ ਚੈਰੀ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *

View in English