ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਦਸੰਬਰ 24
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਕ ਵਾਰ ਮੁੜ ਤੋਂ ਵਿਦੇਸ਼ ਯਾਤਰਾ ’ਤੇ ਰਵਾਨਾ ਹੋ ਗਏ ਹਨ। ਹਾਲਾਂਕਿ ਉਸਦੇ ਮਾਤਾ ਪਿੰਡ ਮੂਸਾ ਵਿਚ ਹੀ ਮੌਜੂਦ ਹਨ। ਪਿਤਾ ਅਤੇ ਪਰਿਵਾਰ ਦੀ ਸੁਰੱਖਿਆ ਵਿਚ ਕਾਫੀ ਵਾਧਾ ਕੀਤਾ ਗਿਆ ਹੈ ਅਤੇ ਸਖ਼ਤ ਸੁਰੱਖਿਆ ਹੇਠ ਬਲਕੌਰ ਸਿੰਘ ਨੂੰ ਕੌਮਾਂਤਰੀ ਹਵਾਈ ਅੱਡੇ ਤੱਕ ਪਹੁੰਚਾਇਆ ਗਿਆ ਜਿਥੋਂ ਉਹ ਇੰਗਲੈਂਡ ਲਈ ਰਵਾਨਾ ਹੋਏ।







