ਫੈਕਟ ਸਮਾਚਾਰ ਸੇਵਾ
ਮੁੰਬਈ , ਸਤੰਬਰ 18
ਗੁਜਰਾਤ ਦੇ ਭਰੂਚ ਅਤੇ ਅੰਕਲੇਸ਼ਵਰ ਸਟੇਸ਼ਨਾਂ ਦੇ ਵਿਚਾਲੇ ਵਹਿਣ ਵਾਲੀ ਨਰਮਦਾ ਨਦੀ ਆਪਣੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ, ਜਿਸ ਕਾਰਨ ਐਤਵਾਰ ਰਾਤ ਤੋਂ ਮੁੰਬਈ-ਅਹਿਮਦਾਬਾਦ ਰੂਟ ‘ਤੇ ਰੇਲ ਆਵਾਜਾਈ ਕਰੀਬ 11 ਘੰਟੇ ਲਈ ਬੰਦ ਹੈ। ਪੱਛਮੀ ਰੇਲਵੇ ਦੇ ਮੁੱਖ ਪੀਆਰਓ ਸੁਮਿਤ ਠਾਕੁਰ ਨੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਨਦੀ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ। ਹੜ੍ਹ ਕਾਰਨ ਇਸ ਰੂਟ ਤੋਂ ਲੰਘਣ ਵਾਲੀਆਂ ਯਾਤਰੀ ਗੱਡੀਆਂ ਅਤੇ ਮਾਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ। ਟਰੇਨਾਂ ‘ਚ ਫਸੇ ਯਾਤਰੀਆਂ ਲਈ ਚਾਹ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁਝ ਘੰਟਿਆਂ ‘ਚ ਨਦੀ ਦਾ ਪਾਣੀ ਆਪਣੇ ਖ਼ਤਰੇ ਦੇ ਪੱਧਰ ਤੋਂ ਹੇਠਾਂ ਚਲਾ ਜਾਵੇਗਾ।







