ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੂਨ 28
ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਤੇ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਗਦਰ 2’ ਨੂੰ ਲੈ ਕੇ ਸੁਰਖੀਆਂ ‘ਚ ਹਨ। ਅਮੀਸ਼ਾ ‘ਗਦਰ 2’ ਨਾਲ ਕਈ ਸਾਲਾਂ ਬਾਅਦ ਫਿਲਮੀ ਦੁਨੀਆ ‘ਚ ਵਾਪਸੀ ਕਰ ਰਹੀ ਹੈ। ਸੰਨੀ ਅਤੇ ਅਮੀਸ਼ਾ 22 ਸਾਲਾਂ ਬਾਅਦ ਇਕ ਵਾਰ ਫਿਰ ਸਕੀਨਾ ਅਤੇ ਤਾਰਾ ਦੇ ਕਿਰਦਾਰ ਵਿਚ ਨਜ਼ਰ ਆਉਣਗੇ।
ਸੰਨੀ ਅਤੇ ਅਮੀਸ਼ਾ ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫਿਲਮ ‘ਗਦਰ 2’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਅਜਿਹੇ ‘ਚ ਅਮੀਸ਼ਾ ਦਰਗਾਹ ‘ਤੇ ਆਪਣੀ ਫਿਲਮ ਦੀ ਸਫਲਤਾ ਲਈ ਚਾਦਰ ਚੜ੍ਹਾਉਣ ਗਈ ਸੀ। ਇਸ ਦੌਰਾਨ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਅਮੀਸ਼ਾ ਨੂੰ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ।
ਅਮੀਸ਼ਾ ਪਟੇਲ ਹਾਲ ਹੀ ‘ਚ ਮਾਹਿਮ ਸਥਿਤ ਦਰਗਾਹ ‘ਤੇ ਗਈ ਸੀ। ਇਸ ਦੌਰਾਨ ਉਸ ਨੇ ਕਾਲੇ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਸੀ। ਅਦਾਕਾਰਾ ਦੇ ਸਿਰ ‘ਤੇ ਦੁਪੱਟਾ ਲਿਆ ਹੋਇਆ ਸੀ। ਉੱਥੇ ਹੀ ਅਮੀਸ਼ਾ ਸਿਰ ‘ਤੇ ਥਾਲੀ ਰੱਖ ਕੇ ਦਰਗਾਹ ਅੰਦਰ ਜਾਂਦੀ ਨਜ਼ਰ ਆ ਰਹੀ ਹੈ।







