ਫੈਕਟ ਸਮਾਚਾਰ ਸੇਵਾ
ਗੁਰੂਗ੍ਰਾਮ , ਮਾਰਚ 27
ਬਸਪਾ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੇ ਭਤੀਜੇ ਆਕਾਸ਼ ਆਨੰਦ ਨੇ ਡਾ. ਪ੍ਰਗਿਆ ਨਾਲ ਵਿਆਹ ਕਰਵਾ ਲਿਆ ਹੈ। ਗੁਰੁਗਰਾਮ ਦੇ ਐਂਬੀਏਂਸ ਮਾਲ ਦੇ ਪਿੱਛੇ ਏ-ਡੌਟ ਕਨਵੈਨਸ਼ਨ ਵਿੱਚ ਹੋਏ ਵਿਆਹ ਸਮਾਗਮ ਵਿੱਚ ਲਾੜਾ-ਲਾੜੀ ਨੂੰ ਆਸ਼ੀਰਵਾਦ ਦੇਣ ਲਈ ਸਾਬਕਾ ਮੁੱਖ ਮੰਤਰੀ ਮਾਇਆਵਤੀ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਸਪਾ ਦੇ ਕੌਮੀ ਬੁਲਾਰੇ ਸੁਧਿੰਦਰਾ ਭਦੌਰੀਆ, ਪੰਜਾਬ ਤੋਂ ਸੰਸਦ ਮੈਂਬਰ ਰਾਮਜੀ ਗੌਤਮ, ਗੁਰੂਗ੍ਰਾਮ ਦੇ ਵਿਧਾਇਕ ਛਤਰਪਾਲ ਸਿੰਘ, ਹਰਿਆਣਾ ਬਸਪਾ ਪ੍ਰਧਾਨ ਐਡਵੋਕੇਟ ਗੁਰਮੁੱਖ ਸਿੰਘ ਅਤੇ ਪਾਰਟੀ ਦੇ ਕਈ ਸੀਨੀਅਰ ਆਗੂ ਪਹੁੰਚੇ।
ਰਿਸੈਪਸ਼ਨ 29 ਮਾਰਚ ਨੂੰ ਨੋਇਡਾ ‘ਚ ਹੋਵੇਗਾ। ਪ੍ਰਗਿਆ MBBS ਹੈ। ਉਹ ਬਸਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਡਾ. ਅਸ਼ੋਕਾ ਸਿਧਾਰਥ ਦੀ ਧੀ ਹੈ। ਮਹਿਮਾਨਾਂ ਦਾ ਸਵਾਗਤ ਮਾਇਆਵਤੀ ਦੇ ਭਰਾ ਅਤੇ ਆਕਾਸ਼ ਆਨੰਦ ਦੇ ਪਿਤਾ ਆਨੰਦ ਸਮੇਤ ਪਰਿਵਾਰਕ ਮੈਂਬਰਾਂ ਨੇ ਕੀਤਾ।







