ਮਹਾਰਾਸ਼ਟਰ ਦੇ ਪੁਣੇ ‘ਚ ਵੱਡਾ ਹਾਦਸਾ , ਹੈਲੀਕਾਪਟਰ ਕ੍ਰੈਸ਼ ‘ਚ 2 ਲੋਕਾਂ ਦੀ ਗਈ ਜਾਨ

ਫੈਕਟ ਸਮਾਚਾਰ ਸੇਵਾ

ਪੁਣੇ , ਅਕਤੂਬਰ 2

ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ‘ਚ ਵੱਡਾ ਹਾਦਸਾ ਵਾਪਰ ਗਿਆ ਹੈ। ਬਾਵਧਨ ਨੇੜੇ ਹੈਲੀਕਾਪਟਰ ਹਾਦਸੇ ‘ਚ 2 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਮੌਕੇ ‘ਤੇ ਦੋ ਐਂਬੂਲੈਂਸ ਅਤੇ ਚਾਰ ਬ੍ਰਿਗੇਡ ਗੱਡੀਆਂ ਮੌਜੂਦ ਹਨ। ਜਾਣਕਾਰੀ ਮੁਤਾਬਕ ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ। ਪਿੰਪਰੀ ਚਿੰਚਵੜ ਪੁਲਿਸ ਅਧਿਕਾਰੀ ਅਨੁਸਾਰ ਫਿਲਹਾਲ ਹਾਦਸੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਹਿੰਜੇਵਾੜੀ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਕਨ੍ਹਈਆ ਥੋਰਾਟ ਨੇ ਕਿਹਾ, “ਪੁਣੇ ਜ਼ਿਲ੍ਹੇ ਦੇ ਬਾਵਧਨ ਖੇਤਰ ‘ਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਦੋ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਿਸਦਾ ਹੈਲੀਕਾਪਟਰ ਸੀ ਕਿਉਂਕਿ ਇਸ ਵਿਚ ਅੱਗ ਲੱਗੀ ਹੋਈ ਹੈ।”

Leave a Reply

Your email address will not be published. Required fields are marked *

View in English