ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜੁਲਾਈ 9
ਮਸ਼ਹੂਰ ਗਾਇਕਾ ਊਸ਼ਾ ਉਥੁਪ ਦੇ ਪਤੀ ਜਾਨੀ ਚਾਕੋ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸੋਮਵਾਰ 8 ਜੁਲਾਈ ਨੂੰ ਕੋਲਕਾਤਾ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਜਾਨੀ ਚਾਕੋ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ ਹੈ।
ਜਾਣਕਾਰੀ ਮੁਤਾਬਕ 78 ਸਾਲਾ ਜਾਨੀ ਚਾਕੋ ਘਰ ਵਿਚ ਟੀਵੀ ਦੇਖ ਰਹੇ ਸੀ ਉਦੋਂ ਹੀ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ, ਜਿਸ ਤੋਂ ਬਾਅਦ ਜਾਨੀ ਚਾਕੋ ਨੂੰ ਤੁਰੰਤ ਨੇੜਲੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਦਾ ਸਸਕਾਰ ਅੱਜ ਕੀਤਾ ਜਾਵੇਗਾ।
ਜਾਨੀ ਚਾਕੋ ਊਸ਼ਾ ਉਥੁਪ ਦੇ ਦੂਜੇ ਪਤੀ ਸਨ ਤੇ ਸੰਗੀਤ ਉਦਯੋਗ ਤੋਂ ਦੂਰ ਆਪਣਾ ਕਾਰੋਬਾਰ ਸੰਭਾਲਦੇ ਸਨ। ਉਹ ਚਾਹ ਦੇ ਬਗਾਨਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ।







