ਫੈਕਟ ਸਮਾਚਾਰ ਸੇਵਾ
ਉੱਤਰਕਾਸ਼ੀ , ਨਵੰਬਰ 28
ਦੀਵਾਲੀ ਵਾਲੇ ਦਿਨ ਤੋਂ ਉੱਤਰਕਾਸ਼ੀ ਦੀ ਉਸਾਰੀ ਅਧੀਨ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਦੇ ਬਾਹਰ ਆਉਣ ਦੀ ਉਮੀਦ ਹੈ। ਉਨ੍ਹਾਂ ਨੂੰ ਬਾਹਰ ਕੱਢਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਪਰ ਹਰ ਵਾਰ ਕਿਸੇ ਨਾ ਕਿਸੇ ਰੁਕਾਵਟ ਕਾਰਨ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਰਹੀ। ਅੱਜ ਬਚਾਅ ਦਾ 17ਵਾਂ ਦਿਨ ਹੈ।
ਮਜ਼ਦੂਰਾਂ ਦੀ ਸੁਰੱਖਿਆ ਲਈ ਲੋਕ ਸੁਰੰਗ ਦੇ ਨੇੜੇ ਪੂਜਾ-ਪਾਠ ਵੀ ਕਰ ਰਹੇ ਹਨ। ਬਾਬਾ ਬੋਖਨਾ ਦੇ ਮੰਦਰ ਨੇੜੇ ਲੋਕ ਹਵਨ ਪੂਜਾ ਕਰ ਰਹੇ ਹਨ। ਬਚਾਅ ਟੀਮ ਹੁਣ ਮਜ਼ਦੂਰਾਂ ਤੋਂ ਸਿਰਫ਼ ਤਿੰਨ ਮੀਟਰ ਦੂਰ ਹੈ।







