ਭਾਰਤ ਸਰਕਾਰ ਨੇ 14 ਮੈਸੇਂਜਰ ਐਪਸ ‘ਤੇ ਲਗਾਈ ਪਾਬੰਦੀ , ਅੱਤਵਾਦੀ ਕਰ ਰਹੇ ਸਨ ਇਸਤੇਮਾਲ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਈ 1

ਕੇਂਦਰ ਸਰਕਾਰ ਨੇ 14 ਮੋਬਾਈਲ ਮੈਸੇਂਜਰ ਐਪਸ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਮੈਸੇਂਜਰ ਐਪਸ ਦੀ ਅੱਤਵਾਦੀ ਗਤੀਵਿਧੀਆਂ ‘ਚ ਵਰਤੋਂ ਕੀਤੀ ਜਾ ਰਹੀ ਸੀ। ਅੱਤਵਾਦੀ ਇਨ੍ਹਾਂ ਮੋਬਾਈਲ ਮੈਸੇਂਜਰ ਐਪਸ ਦੀ ਵਰਤੋਂ ਕਰ ਰਹੇ ਸਨ। ਅੱਤਵਾਦੀਆਂ ਨੂੰ ਇਨ੍ਹਾਂ ਐਪਸ ਰਾਹੀਂ ਪਾਕਿਸਤਾਨ ਤੋਂ ਸੁਨੇਹੇ ਆਉਂਦੇ ਸਨ।

ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਐਪਾਂ ਵਿੱਚ ਕ੍ਰਿਪਵਾਈਜ਼ਰ, ਏਨਿਗਮਾ, ਸੇਫਸਵਿਸ, ਵਿਕਰਮੇ, ਮੀਡੀਆਫਾਇਰ, ਬ੍ਰੀਅਰ, ਬੀਚੈਟ, ਨੰਦਬਾਕਸ, ਕੋਨੀਅਨ, ਆਈਐਮਓ, ਐਲੀਮੈਂਟ, ਸੈਕਿੰਡ ਲਾਈਨ, ਜ਼ਾਂਗੀ, ਥ੍ਰੀਮਾ ਸ਼ਾਮਲ ਹਨ।

ਰਿਪੋਰਟਾਂ ਮੁਤਾਬਕ ਅੱਤਵਾਦੀ ਇਨ੍ਹਾਂ ਮੈਸੇਂਜਰ ਐਪਸ ਦੀ ਵਰਤੋਂ ਜੰਮੂ-ਕਸ਼ਮੀਰ ‘ਚ ਆਪਣੇ ਸਾਥੀਆਂ ਨੂੰ ਸੰਦੇਸ਼ ਭੇਜਣ ਲਈ ਕਰ ਰਹੇ ਸਨ। ਦੇਸ਼ ਦੀਆਂ ਕਈ ਜਾਂਚ ਏਜੰਸੀਆਂ ਦੀਆਂ ਰਿਪੋਰਟਾਂ ‘ਚ ਇਸ ਗੱਲ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟਾਂ ਦੇ ਅਨੁਸਾਰ ਇਨ੍ਹਾਂ ਐਪਸ ਦੀ ਵਰਤੋਂ ਕਸ਼ਮੀਰ ਵਿੱਚ ਅੱਤਵਾਦੀਆਂ ਵਲੋਂ ਆਪਣੇ ਸਮਰਥਕਾਂ ਅਤੇ ਜ਼ਮੀਨੀ ਕਰਮਚਾਰੀਆਂ (ਓਜੀਡਬਲਯੂ) ਨਾਲ ਸੰਦੇਸ਼ ਭੇਜਣ ਅਤੇ ਗੱਲਬਾਤ ਕਰਨ ਲਈ ਕੀਤੀ ਜਾ ਰਹੀ ਸੀ।

Leave a Reply

Your email address will not be published. Required fields are marked *

View in English