ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਕਤੂਬਰ 9
ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਨੇ ਇਸ ਹਫਤੇ ਭਾਰਤ ਵਿੱਚ 74 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਪਲੇਟਫਾਰਮ ‘ਤੇ ਦੁਰਵਿਵਹਾਰ ਨਾਲ ਨਜਿੱਠਣ ਅਤੇ ਆਈਟੀ ਨਿਯਮਾਂ 2021 ਦੀ ਪਾਲਣਾ ਕਰਨ ਲਈ ਇਨ੍ਹਾਂ ਖਾਤਿਆਂ ‘ਤੇ ਪਾਬੰਦੀ ਲਗਾਈ ਗਈ ਹੈ। ਦਿੱਲੀ ਹਾਈ ਕੋਰਟ ਨੇ ਵਟਸਐਪ ਨੂੰ ਕੁਝ ਮੋਬਾਈਲ ਨੰਬਰ ਬਲਾਕ ਕਰਨ ਦਾ ਵੀ ਹੁਕਮ ਦਿੱਤਾ ਹੈ।
WhatsApp ਨੇ ਐਲਾਨ ਕੀਤਾ ਹੈ ਕਿ ਕੰਪਨੀ ਨੇ ਅਗਸਤ ਮਹੀਨੇ ਵਿੱਚ ਭਾਰਤ ਵਿੱਚ 74 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਪਲੇਟਫਾਰਮ ‘ਤੇ ਦੁਰਵਿਵਹਾਰ ਨਾਲ ਨਜਿੱਠਣ ਅਤੇ ਆਈਟੀ ਨਿਯਮਾਂ 2021 ਦੀ ਪਾਲਣਾ ਕਰਨ ਲਈ ਇਨ੍ਹਾਂ ਖਾਤਿਆਂ ‘ਤੇ ਪਾਬੰਦੀ ਲਗਾਈ ਗਈ ਹੈ।







