ਭਲਕੇ ਤੋਂ ਵਾਹਨਾਂ ਲਈ ਖੋਲ੍ਹਿਆ ਜਾਵੇਗਾ ਆਸ਼ਰਮ ਫਲਾਈਓਵਰ, ਕੇਜਰੀਵਾਲ ਕਰਨਗੇ ਉਦਘਾਟਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਾਰਚ 5

ਰਾਜਧਾਨੀ ਦਿੱਲੀ ਦਾ ਆਸ਼ਰਮ ਫਲਾਈਓਵਰ ਭਲਕੇ ਸ਼ਾਮ 5 ਵਜੇ ਤੋਂ ਹਲਕੇ ਵਾਹਨਾਂ ਲਈ ਖੋਲ੍ਹ ਦਿੱਤਾ ਜਾਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 12:00 ਵਜੇ ਫਲਾਈਓਵਰ ਦਾ ਉਦਘਾਟਨ ਕਰਨਗੇ। ਫਲਾਈਓਵਰ ਤੋਂ ਭਾਰੀ ਵਾਹਨ ਨਹੀਂ ਲੰਘ ਸਕਣਗੇ। ਭਾਰੀ ਵਾਹਨਾਂ ਨੂੰ ਫਲਾਈਓਵਰ ‘ਤੇ ਚੜ੍ਹਨ ਲਈ ਉੱਚੇ ਬੈਰੀਅਰ ਲਗਾਏ ਜਾਣਗੇ।

ਅਜੇ ਫਲਾਈਓਵਰ ‘ਤੇ ਕਈ ਪੇਚ ਫਸੇ ਹਨ ਇਸੀ ਕਾਰਨ ਫਲਾਈਓਵਰ ‘ਤੇ ਜਾਣ ਤੋਂ ਰੋਕਿਆ ਗਿਆ ਹੈ। ਇਹ ਕਮੀਆਂ 1 ਮਹੀਨੇ ਵਿੱਚ ਹੀ ਪੂਰੀਆਂ ਹੋਣਗੀਆਂ ਜਿਸ ਤੋਂ ਬਾਅਦ ਫਲਾਈਓਵਰ ਨੂੰ ਭਾਰੀ ਵਾਹਨਾਂ ਲਈ ਖੋਲ੍ਹ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

View in English